Western Australia ਸਰਕਾਰ ਦੀ ਗੰਨ buyback ਸਕੀਮ ਤਹਿਤ ਹੁਣ ਸੂਬੇ ਦੇ ਲਾਈਸੇੰਸੀ ਹਥਿਆਰ ਮੋੜਨ ਬਦਲੇ ਲੋਕਾਂ ਨੂੰ ਡਾਲਰ ਦੇਣ ਦੀ ਯੋਜਨਾ ਬਣਾਈ ਗਈ ਹੈ।
ਯੋਜਨਾ ਅਨੁਸਾਰ Semi-automatic ਹੈਂਡਗੰਨ ਮੋੜਨ ‘ਤੇ $833 ਡਾਲਰ ਦਿੱਤੇ ਜਾਣਗੇ। ਛੇ ਸਾਲ ਜਾਂ ਉਸ ਤੋਂ ਘੱਟ ਪੁਰਾਣੀ double – barrelled ਸ਼ਾਰਟ ਗੰਨ ਦੇ ਇਵਜ਼ ‘ਚ $750 ਡਾਲਰ ਦਿੱਤੇ ਜਾਣਗੇ। ਇਹ ਇੱਕ volunteer ਸਕੀਮ ਹੈ, ਜਿਸ ਦਾ ਮਤਲਬ ਇਹ ਹੈ ਕਿ ਲਾਈਸੈਂਸੀ ਹਥਿਆਰ ਰੱਖਣ ਵਾਲੇ ਆਪਣੀ ਮਰਜ਼ੀ ਨਾਲ ਇਹ ਹਥਿਆਰ ਪੁਲਿਸ ਥਾਣੇ ਜਾਕੇ ਮੋੜ ਸਕਣਗੇ ਅਤੇ ਖੁਦ ਨੂੰ ਸਕੀਮ ‘ਚ ਰਜਿਸਟਰ ਕਰਵਾ ਸਕਣਗੇ। ਗੈਰ ਲਾਈਸੈਂਸੀ ਹਥਿਆਰਾਂ ਨੂੰ ਮੋੜਨ ‘ਤੇ ਕੋਈ ਰਕਮ ਨਹੀਂ ਮਿਲੇਗੀ।
ਇੱਕ ਅਨੁਮਾਨ ਹੈ Western Australia ਰਾਜ ਦੇ ਲਾਈਸੈਂਸ ਸ਼ੁਦਾ 90,000 ਵਿਅਕਤੀਆਂ ਕੋਲ 360,000 ਹਥਿਆਰ ਹਨ। ਇਸ ਨਾਲ ਸੂਬੇ ‘ਚ ਹਥਿਆਰਾਂ ਦੀ ਗਿਣਤੀ ਘੱਟ ਕੀਤੀ ਜਾ ਸਕੇਗੀ।
ਪੂਰੀ ਯੋਜਨਾ ‘ਤੇ ਵੈਸਟਰਨ ਆਸਟ੍ਰੇਲੀਆ ਰਾਜ ਸਰਕਾਰ $64.3 ਮਿਲੀਅਨ ਡਾਲਰ ਖ਼ਰਚ ਕਰ ਰਹੀ ਹੈ। ਸਵੈ ਇੱਛਾ ਨਾਲ ਬੰਦੂਕ ਬਦਲੇ ਡਾਲਰ ਦੇਣ ਦੀ ਯੋਜਨਾ ਕੇਵਲ ਸਤੰਬਰ 2024 ਤੱਕ ਜਾਰੀ ਰਹੇਗੀ।