Home » ਗੱਡੀ ਚੋਰੀ ਕਰ ਭੱਜੇ 5 ਚੋਰਾਂ ਨੂੰ ਪੁਲਿਸ ਨੇ ਹੈਲੀਕਾਪਟਰ ਦੀ ਮਦਦ ਨਾਲ ਕੀਤਾ ਕਾਬੂ..
Home Page News • New Zealand Local News • NewZealand

ਗੱਡੀ ਚੋਰੀ ਕਰ ਭੱਜੇ 5 ਚੋਰਾਂ ਨੂੰ ਪੁਲਿਸ ਨੇ ਹੈਲੀਕਾਪਟਰ ਦੀ ਮਦਦ ਨਾਲ ਕੀਤਾ ਕਾਬੂ..

Spread the news


ਆਕਲੈਂਡ (ਬਲਜਿੰਦਰ ਸਿੰਘ) ਦੱਖਣੀ ਅਤੇ ਪੱਛਮੀ ਆਕਲੈਂਡ ਵਿੱਚ ਬੀਤੀ ਕਾਰ ਚੋਰੀ ਕਰ ਭੱਜਣ ਦੇ ਮਾਮਲੇ ਵਿੱਚ ਪੁਲਿਸ ਨੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਕਾਉਂਟੀਜ਼ ਮੈਨੂਕਾਉ ਵੈਸਟ ਰਿਲੀਵਿੰਗ ਏਰੀਆ ਕਮਾਂਡਰ ਇੰਸਪੈਕਟਰ ਰੌਸ ਏਲਵੁੱਡ ਨੇ ਕਿਹਾ ਕਿ ਬੀਤੀ ਰਾਤਕਰੀਬ 1:30 ਵਜੇ ਸਕਾਟ ਐਵੇਨਿਊ, ਮੈਂਗਰੀ ਬ੍ਰਿਜ ‘ਤੇ ਇੱਕ ਪਤੇ ਤੋਂ ਕਥਿਤ ਤੋਰ ਤੇ ਚੋਰੀ ਕੀਤੇ ਵਾਹਨ ਨੂੰ ਤੇਜ਼ ਰਫਤਾਰ ਨਾਲ ਯਾਤਰਾ ਕਰਦੇ ਦੇਖਿਆ ਗਿਆ ਸੀ।ਦੱਖਣ-ਪੱਛਮੀ ਮੋਟਰਵੇਅ ਵਿੱਚ ਦਾਖਲ ਹੋਣ ਤੋਂ ਬਾਅਦ ਪੁਲਿਸ ਨੇ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਤੇਜ਼ ਰਫਤਾਰ ਵਾਹਨ ਭੱਜਣ ਵਿੱਚ ਕਾਮਯਾਬ ਹੋ ਗਿਆ ਜਿਸ ਤੋ ਬਾਅਦ ਪੁਲਿਸ ਈਗਲ ਹੈਲੀਕਾਪਟਰ ਨੇ ਕਾਰ ਨੂੰ ਟਰੈਕ ਕੀਤਾ ਜੋ ਕੀ ਟੀ-ਅਟਾਟੂ ਵੱਲ ਜਾ ਰਹੀ ਸੀ ਅਤੇ ਉਸ ਗੱਡੀ ਨੂੰ ਰਾਇਲ ਵਿਊ ਰੋਡ ‘ਤੇ ਰੋਕ ਲਿਆ ਗਿਆ ਅਤੇ ਗੱਡੀ ‘ਚ ਸਵਾਰ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।ਗ੍ਰਿਫਤਾਰ ਕੀਤੇ ਲੋਕਾਂ ਵਿੱਚ ਇੱਕ 19-ਸਾਲਾ ਔਰਤ ਵੀ ਸ਼ਾਮਲ ਸੀ ਅਤੇ ਉਸ ਨੂੰ ਅੱਜ ਮੈਨੂਕਾਉ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ, ਜਦੋਂ ਕਿ ਇੱਕ 15 ਸਾਲਾ ਪੁਰਸ਼ ਨੂੰ ਮੈਨੂਕਾਉ ਯੂਥ ਕੋਰਟ ਵਿੱਚ ਪੇਸ਼ ਕੀਤਾ ਜਾਣਾ ਹੈ।ਤਿੰਨ ਹੋਰ, ਜਿਨ੍ਹਾਂ ਦੀ ਉਮਰ 13 ਅਤੇ 17 ਦੇ ਵਿਚਕਾਰ ਹੈ, ਨੂੰ ਯੂਥ ਏਡ ਲਈ ਰੈਫਰ ਕੀਤਾ ਗਿਆ ਹੈ।