Home » ਭਾਰਤੀ ਮੂਲ ਦੀ ਇਕਲੌਤੀ ਉਮੀਦਵਾਰ ਨਿੱਕੀ ਹੈਲੀ ਵੀ ਟਰੰਪ ਤੋਂ ਹਾਰੀ…
Home Page News India World World News

ਭਾਰਤੀ ਮੂਲ ਦੀ ਇਕਲੌਤੀ ਉਮੀਦਵਾਰ ਨਿੱਕੀ ਹੈਲੀ ਵੀ ਟਰੰਪ ਤੋਂ ਹਾਰੀ…

Spread the news

ਅਮਰੀਕਾ ਵਿੱਚ ਇਸ ਸਾਲ ਨਵੰਬਰ ਵਿੱਚ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ। ਇਸ ਚੋਣ ਤੋਂ ਪਹਿਲਾਂ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰਾਂ ਨੇ ਆਪਣਾ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਇਸ ਦੌਰਾਨ ਦੱਖਣੀ ਕੈਰੋਲੀਨਾ ਸੂਬੇ ਵਿੱਚ ਹੋਈਆਂ ਰਿਪਬਲਿਕਨ ਪ੍ਰਾਇਮਰੀ ਚੋਣਾਂ ਵਿੱਚ ਟਰੰਪ ਨੇ ਆਪਣੀ ਭਾਰਤੀ ਮੂਲ ਦੀ ਵਿਰੋਧੀ ਨਿੱਕੀ ਹੇਲੀ ਨੂੰ ਹਰਾਇਆ। ਜਿੱਤ ਦਾ ਅੰਤਰ ਅਜੇ ਪਤਾ ਨਹੀਂ ਹੈ।ਅਤੇ ਨਿੱਕੀ ਹੇਲੀ ਘਰੇਲੂ ਮੈਦਾਨ ‘ਤੇ ਹਾਰ ਗਈ ਦੱਸਣਯੋਗ ਹੈ ਕਿ ਇਹ ਨਿੱਕੀ ਹੇਲੀ ਦਾ ਗ੍ਰਹਿ ਰਾਜ ਹੈ। ਇਸ ਵੱਡੀ ਜਿੱਤ ਤੋਂ ਬਾਅਦ ਟਰੰਪ ਨੇ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨ ਦੀ ਦਿਸ਼ਾ ‘ਚ ਮਜ਼ਬੂਤ ​​ਕਦਮ ਚੁੱਕਿਆ ਹੈ। ਹੁਣ ਉਸਦਾ ਸਾਹਮਣਾ ਮੋਜੂਦਾਰਾਸ਼ਟਰਪਤੀ ਜੋ ਬਿਡੇਨ ਨਾਲ ਹੋਵੇਗਾ। ਨਿੱਕੀ ਹੈਲੀ ਦੋ ਵਾਰ ਗਵਰਨਰ ਰਹਿ ਚੁੱਕੀ ਹੈ ਅਤੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ  ਇੱਥੋਂ ਜ਼ਬਰਦਸਤ ਸਮਰਥਨ ਮਿਲਿਆ ਹੈ। ਚੋਣਾਂ ਤੋਂ ਬਾਅਦ ਜਾਰੀ ਪੋਲ ਦੇ ਆਧਾਰ ‘ਤੇ ਉਨ੍ਹਾਂ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ।ਟਰੰਪ ਤੇ ਅਪਰਾਧਿਕ ਦੋਸ਼ਾਂ ਦੇ ਬਾਵਜੂਦ ਟਰੰਪ ਨੂੰ ਇੱਥੇ ਵੱਡੀ ਲੀਡ ਹਾਸਲ ਹੋਈ ਹੈ।ਅਤੇ  ਦੋ ਵਾਰ ਗਵਰਨਰ ਰਹਿ ਚੁੱਕੀ ਦੱਖਣੀ ਕੈਰੋਲੀਨਾ ਦੀ ਮੂਲ ਨਿਵਾਸੀ ਨਿੱਕੀ ਹੇਲੀ ਵੀ ਟਰੰਪ ਤੋਂ ਹਾਰ ਗਈ। ਹੇਲੀ ਇਕਲੌਤੀ ਰਿਪਬਲਿਕਨ ਪਾਰਟੀ ਦੀ ਉਮੀਦਵਾਰ ਸੀ ਜੋ ਟਰੰਪ ਨੂੰ ਚੁਣੌਤੀ ਦਿੰਦੀ ਨਜ਼ਰ ਆਈ। ਇਸ ਹਾਰ ਤੋਂ ਬਾਅਦ ਉਨ੍ਹਾਂ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਬਾਹਰ ਹੋਣ ਦੀ ਸੰਭਾਵਨਾ ਵੀ ਵੱਧ ਗਈ ਹੈ।