Home » ਨਿਊਜ਼ੀਲੈਂਡ ‘ਚ ਇੱਕ ਸੜਕ ਹਾਦਸੇ ਦੌਰਾਨ ਮਾਰੀ ਗਈ 22 ਸਾਲਾ ਪੰਜਾਬਣ ਦੀ ਮੌਤ ਸਬੰਧੀ ਡਰਾਈਵਰ ‘ਤੇ ਕੇਸ ਦੀ ਕਾਰਵਾਈ ਹੋਈ ਸ਼ੁਰੂ…
Home Page News • India • New Zealand Local News • NewZealand

ਨਿਊਜ਼ੀਲੈਂਡ ‘ਚ ਇੱਕ ਸੜਕ ਹਾਦਸੇ ਦੌਰਾਨ ਮਾਰੀ ਗਈ 22 ਸਾਲਾ ਪੰਜਾਬਣ ਦੀ ਮੌਤ ਸਬੰਧੀ ਡਰਾਈਵਰ ‘ਤੇ ਕੇਸ ਦੀ ਕਾਰਵਾਈ ਹੋਈ ਸ਼ੁਰੂ…

Spread the news


ਆਕਲੈਂਡ (ਬਲਜਿੰਦਰ ਸਿੰਘ)ਨਿਊਜ਼ੀਲੈਂਡ ‘ਚ ਸਾਲ 2022 ਵਿੱਚ ਵਾਪਰੇ ਇੱਕ ਸੜਕ ਹਾਦਸੇ ਜਿਸ ਵਿੱਚ ਇੱਕ 22 ਸਾਲਾ ਪੰਜਾਬਣ ਵਕੀਲ ਸ਼ੁਭਮ ਕੌਰ ਦੀ ਮੌਤ ਹੋ ਗਈ ਸੀ।ਇਹ ਹਾਦਸਾ ਵਾਈਕਾਟੋ ਦੇ ਹੰਟਲੀ ਵਿੱਚ ਵਾਪਰਿਆ ਸੀ ਅਤੇ ਜਿਸ ਗੱਡੀ ਵਿੱਚ ਸ਼ੁਭਮ ਕੌਰ ਸਵਾਰ ਸੀ ਉਹ ਇੱਕ ਟੈਸਲਾ ਗੱਡੀ ਸੀ ਅਤੇ ਜਿਸ ਨੂੰ ਪਲਟਣ ਤੋਂ ਬਾਅਦ ਅੱਗ ਲੱਗ ਗਈ ਸੀ।ਅਦਾਲਤ ਵਿੱਚ ਸ਼ੁਰੂ ਹੋਏ ਜੱਜ ਅਲੋਨ ਕੇਸ ਵਿੱਚ ਗੱਡੀ ਚਲਾ ਰਹੇ ਡਰਾਇਵਰ ਸੋਰਭ ਸ਼ਰਮਾ ਅਣਗਹਿਲੀ ਨਾਲ ਗੱਡੀ ਚਲਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਤੇ ਅਦਾਲਤਾਂ ਵਿੱਚ ਮੌਕੇ ‘ਤੇ ਮੌਜੂਦ ਕਈ ਗਵਾਹਾਂ ਨੇ ਗਵਾਹੀ ਵੀ ਦਿੱਤੀ ਹੈ