ਕੈਲੀਫੋਰਨੀਆ ਸੂਬੇ ਵਿੱਚ ਸੈਂਡਵਿਚ ਦੀ ਦੁਕਾਨ ਚਲਾਉਣ ਵਾਲੇ ਇਕ ਭਾਰਤੀ ਗੁਜਰਾਤੀ ਪ੍ਰਵੀਨ ਪਟੇਲ ਉਰਫ ਪੀਟਰ ਦੀ ਸੰਨ 2015 ਵਿੱਚ 200 ਡਾਲਰ ਲੈ ਕੇ ਭੱਜ ਰਹੇ ਲੁਟੇਰੇ ਨੂੰ ਫੜਨ ਦੀ ਕੋਸ਼ਿਸ਼ ਕਰਨ ਮਗਰੋਂ ਲੁਟੇਰੇ ਵੱਲੋ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ।ਅਦਾਲਤ ਨੇ ਪੀਟਰ ਦੇ ਕਾਤਲ ਨੂੰ ਉਮਰ ਕੈਦ ਦੀ ਸ਼ਜਾ ਸੁਣਾਈ ਹੈ।ਪ੍ਰਵੀਨ ਪਟੇਲ ਉਰਫ ਪੀਟਰ ਦੀ 02 ਜੂਨ 2015 ਨੂੰ ਕੈਲੀਫੋਰਨੀਆ ਦੇ ਸ਼ਹਿਰ ਸੈਨ ਡਿਮਸ ਵਿੱਚ ਇਕ ਲੁਟੇਰੇ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।ਮ੍ਰਿਤਕ ਪਟੇਲ 62 ਸਾਲਾਂ ਦਾ ਸੀ ਅਤੇ ਅਮਰੀਕਾ ਵਿੱਚ ਪੀਟਰ ਪਟੇਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ਅਤੇ 12 ਸਾਲਾਂ ਤੋਂ ਕੈਲੀਫੋਰਨੀਆ ਦੇ ਸ਼ਹਿਰ ਸੈਨ ਡਿਮਸ ਵਿੱਚ ਸੈਂਡਵਿਚ ਦੀ ਦੁਕਾਨ ਚਲਾ ਰਿਹਾ ਸੀ। ਜਦੋ ਦੁਪਹਿਰ ਦੇ 3.30 ਵਜੇ ਦੇ ਕਰੀਬ ਸਰਗੀ ਗੁਟਸੂ ਨਾਂ ਦਾ ਇਕ ਲੁਟੇਰਾ ਉਨ੍ਹਾਂ ਦੀ ਦੁਕਾਨ ‘ਤੇ ਹਥਿਆਰ ਲੈ ਕੇ ਆਇਆ ਅਤੇ ਉਸ ਸਮੇਂ ਦੋ ਗਾਹਕ ਵੀ ਉਥੇ ਮੌਜੂਦ ਸਨ।ਇਸ ਮਾਮਲੇ ਦੇ ਗਵਾਹ ਅਤੇ ਡਕੈਤੀ ਦੇ ਸਮੇਂ ਸਟੋਰ ਵਿੱਚ ਮੌਜੂਦ ਇੱਕ ਵਿਅਕਤੀ ਨੇ ਅਦਾਲਤ ਨੂੰ ਦੱਸਿਆ ਕਿ ਲੁਟੇਰਾ ਦੁਕਾਨ ਵਿੱਚ ਦਾਖਲ ਹੋਇਆ ਅਤੇ ਪਹਿਲਾਂ ਕੂਲਰ ਵਿੱਚੋਂ ਉਸ ਨੇ ਪਾਣੀ ਦੀ ਬੋਤਲ ਲੈ ਕੇ ਕੈਸ਼ ਰਜਿਸਟਰ ਤੇ ਗਿਆ। ਉਥੇ ਉਸ ਨੇ ਪ੍ਰਵੀਨ ਪਟੇਲ ਉਰਫ ਪੀਟਰ ਵੱਲ ਹਥਿਆਰ ਦਾ ਇਸ਼ਾਰਾ ਕੀਤਾ ਅਤੇ ਉਸ ਕੋਲ ਜੋ ਵੀ ਨਕਦੀ ਹੈ, ਉਸ ਨੂੰ ਸੌਂਪਣ ਲਈ ਕਿਹਾ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਨਕਦੀ ਨਾ ਦਿੱਤੀ ਤਾਂ ਉਹ ਦੁਕਾਨ ਵਿੱਚ ਮੌਜੂਦ ਦੋ ਗਾਹਕਾਂ ਨੂੰ ਵੀ ਗੋਲੀ ਮਾਰ ਦੇਵੇਗਾ। ਪ੍ਰਵੀਨ ਪਟੇਲ ਨੇ ਉਸ ਨੂੰ ਆਪਣੇ ਕੈਸ਼ ਰਜਿਸਟਰ ਵਿੱਚੋਂ 200 ਡਾਲਰ ਵੀ ਦਿੱਤੇ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਲੁਟੇਰੇ ਨੇ ਦੁਕਾਨ ‘ਚ ਮੌਜੂਦ ਦੋ ਗਾਹਕਾਂ ਨੂੰ ਵੀ ਧਮਕੀਆਂ ਦਿੱਤੀਆਂ। ਹਾਲਾਂਕਿ ਜਦੋਂ ਲੁਟੇਰਾ ਨਕਦੀ ਲੈ ਕੇ ਭੱਜ ਗਿਆ ਤਾਂ ਪ੍ਰਵੀਨ ਪਟੇਲ ਨੇ ਉਸ ਨੂੰ ਫੜਨ ਲਈ ਉਸ ਦੇ ਪਿੱਛੇ ਭੱਜਿਆ ਅਤੇ ਉਦੋਂ ਹੀ ਪਾਰਕਿੰਗ ‘ਚ ਦੋਵਾਂ ਵਿਚਾਲੇ ਤਕਰਾਰ ਹੋ ਗਿਆ । ਉਸ ਨੇ ਪ੍ਰਵੀਨ ਪਟੇਲ ਉਰਫ ਪੀਟਰ ਨੂੰ ਗੋਲੀ ਮਾਰ ਦਿੱਤੀ।ਪ੍ਰਵੀਨ ਪਟੇਲ ‘ਤੇ ਜਾਨਲੇਵਾ ਹਮਲਾ ਕਰਨ ਤੋਂ ਬਾਅਦ ਹਮਲਾਵਰ ਜਿਸ ਦਾ ਨਾਂ ਸਰਜੀ ਗੁਟਸੂ ਹੈ ਉਹ ਘਟਨਾ ਵਾਲੀ ਥਾਂ ਤੋਂ ਭੱਜ ਗਿਆ। ਗੋਲੀ ਲੱਗਣ ਤੋਂ ਬਾਅਦ ਪ੍ਰਵੀਨ ਪਟੇਲ ਨੂੰ ਗੰਭੀਰ ਹਾਲਤ ‘ਚ ਨਜ਼ਦੀਕੀ ਹਸਪਤਾਲ ‘ਚ ਲਿਜਾਇਆ ਗਿਆ ਸੀ ਜਿੱਥੇ 2 ਜੂਨ ਨੂੰ ਨੂੰ ਉਸ ਦੀ ਮੌਤ ਹੋ ਗਈ ਸੀ।ਪੁਲਿਸ ਨੇ ਕਾਤਲ ਸੁਰਜੀ ਗੁਟਸੂ ਦੇ ਉਂਗਲਾਂ ਦੇ ਨਿਸ਼ਾਨ ਉਸ ਵੱਲੋਂ ਪ੍ਰਵੀਨ ਪਟੇਲ ਦੇ ਸਟੋਰ ਤੋਂ ਲਈ ਗਈ ਪਾਣੀ ਦੀ ਬੋਤਲ ‘ਤੇ ਪਾਏ ਗਏ ਸਨ, ਪਰ ਪੁਲਿਸ ਉਸ ਸਮੇਂ ਕਾਤਲ ਦਾ ਪਤਾ ਨਹੀਂ ਲਗਾ ਸਕੀ ਸੀ।ਪ੍ਰਵੀਨ ਪਟੇਲ ਦੇ ਕਤਲ ਤੋਂ ਇੱਕ ਸਾਲ ਬਾਅਦ, ਉਸ ਦਾ ਕਾਤਲ ਇੱਕ ਹੋਰ ਡਕੈਤੀ ਦੇ ਕੇਸ ਵਿੱਚ ਸੋਨੋਮਾ ਕਾਉਂਟੀ ਦੀ ਜੇਲ੍ਹ ਵਿੱਚ ਬੰਦ ਸੀ, ਉਦੋਂ ਹੀ ਇਹ ਪੁਸ਼ਟੀ ਹੋ ਗਈ ਸੀ ਕਿ ਉਹ ਪ੍ਰਵੀਨ ਪਟੇਲ ਦੇ ਕਤਲ ਵਿੱਚ ਵੀ ਸ਼ਾਮਲ ਸੀ। ਹਾਲਾਂਕਿ ਉਸ ਸਮੇਂ ਸਰਗੀ ਗੁਟਸੂ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਬੀਤੇਂ ਦਿਨੀਂ 20 ਫਰਵਰੀ 2024 ਨੂੰ, ਅਦਾਲਤ ਨੇ ਉਸ ਨੂੰ ਦੋਸ਼ੀ ਪਾਇਆ ਅਤੇ ਸਰਜੀ ਗੁਟਸੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਉਸ ਨੂੰ ਕੈਦ ਦੌਰਾਨ ਪੈਰੋਲ ’ਤੇ ਰਿਹਾਅ ਨਾ ਕਰਨ ਦਾ ਵੀ ਹੁਕਮ ਜਾਰੀ ਕੀਤਾ ਹੈ, ਮਤਲਬ ਕਿ ਪੀਟਰ ਪਟੇਲ ਦੇ ਕਾਤਲ ਨੂੰ ਹੁਣ ਬਾਕੀ ਦੀ ਜ਼ਿੰਦਗੀ ਜੇਲ੍ਹ ਵਿੱਚ ਹੀ ਕੱਟਣੀ ਪਵੇਗੀ। ਪ੍ਰਵੀਨ ਪਟੇਲ ਦੀ ਹੱਤਿਆ ਦੇ ਸਮੇਂ ਸਰਗੀ ਗੁਟਸੂ ਸਿਰਫ 22 ਸਾਲਾਂ ਦਾ ਸੀ, ਅਤੇ ਹੁਣ 31 ਸਾਲਾਂ ਦਾ ਹੈ।
ਗੁਜਰਾਤੀ ਕਾਰੋਬਾਰੀ ਪ੍ਰਵੀਨ ਪਟੇਲ ਉਰਫ ਪੀਟਰ ਦੇ ਕਾਤ+ਲ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ…
February 28, 2024
3 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












