Home » ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਦੇ ਚੋਣ ਦਫ਼ਤਰ ਦੇ ਬਾਹਰ ਲੱਗੀ ਫੋਟੋ ਨਾਲ ਸ਼ਰਾਰਤੀ ਅਨਸ਼ਰਾਂ ਵੱਲੋਂ ਕੀਤੀ ਗਈ ਛੇੜ-ਛਾੜ
Home Page News New Zealand Local News NewZealand

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਦੇ ਚੋਣ ਦਫ਼ਤਰ ਦੇ ਬਾਹਰ ਲੱਗੀ ਫੋਟੋ ਨਾਲ ਸ਼ਰਾਰਤੀ ਅਨਸ਼ਰਾਂ ਵੱਲੋਂ ਕੀਤੀ ਗਈ ਛੇੜ-ਛਾੜ

Spread the news

ਆਕਲੈਂਡ (ਬਲਜਿੰਦਰ ਸਿੰਘ) ਆਕਲੈਂਡ ਵਿੱਚ ਪ੍ਰਧਾਨ ਮੰਤਰੀ ਦੇ ਚੋਣ ਦਫ਼ਤਰ ਵਿੱਚ ਬੀਤੀ ਰਾਤ ਸ਼ਰਾਰਤੀ ਅਨਸ਼ਰਭੰਨਤੋੜ ਕੀਤੀ ਗਈ।ਘਟਨਾ ਸਥਾਨ ਦੀ ਫੁਟੇਜ ਵਿੱਚ ਇਮਾਰਤ ਉੱਤੇ ਲਾਲ ਰੰਗ ਦਾ ਪੇਂਟ ਛਿੜਕਿਆ ਹੋਇਆ ਹੈ ਅਤੇ ਕ੍ਰਿਸਟੋਫਰ ਲਕਸਨ ਦੇ ਚਿਹਰੇ ਉੱਤੇ ਮੁੱਛਾਂ ਬਣਾਈਆਂ ਹੋਈਆਂ ਵੇਖੀਆਂ ਜਾ ਸਕਦੀਆਂ ਹਨ।ਲਕਸਨ ਦੀ ਫੋਟੋ ਦੇ ਅੱਗੇ ਕਾਲੇ ਪੇਂਟ ਵਿੱਚ “ਫ੍ਰੀ ਪੈਲੇਸਟਾਈਨ” ਲਿਖਿਆ ਹੋਇਆ ਵੀ ਦੇਖਿਆ ਜਾ ਸਕਦਾ।

ਪੁਲਿਸ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਿਲਹਾਊਸ ਡਰਾਈਵ ‘ਤੇ ਰਾਤ 10.45 ਵਜੇ ਦੇ ਕਰੀਬ ਇੱਕ ਘਟਨਾ ਬਾਰੇ ਸੁਚੇਤ ਕੀਤਾ ਗਿਆ ਸੀ। ਪੂਰੀ ਸਥਿਤੀਆਂ ਦਾ ਪਤਾ ਲਗਾਉਣ ਲਈ ਸਾਡੀ ਪੁੱਛਗਿੱਛ ਜਾਰੀ ਹੈ।
ਪਿਛਲੇ ਸਾਲ ਨਵੰਬਰ ਵਿੱਚ ਵੀ ਲਕਸਨ ਦੇ ਬੋਟਨੀ ਦਫ਼ਤਰ ਵਿੱਚ ਵੀ ਭੰਨਤੋੜ ਕੀਤੀ ਗਈ ਸੀ।