Home » ਅਮਰੀਕਾ ਦੇ ਟੈਕਸਾਸ ਰਾਜ ਵਿੱਚ ਅੱਗ ਨੇ ਮਚਾਈ ਭਾਰੀ ਤਬਾਹੀ…
Home Page News • World • World News

ਅਮਰੀਕਾ ਦੇ ਟੈਕਸਾਸ ਰਾਜ ਵਿੱਚ ਅੱਗ ਨੇ ਮਚਾਈ ਭਾਰੀ ਤਬਾਹੀ…

Spread the news

ਅਮਰੀਕਾ ਦੇ ਸੂਬੇ ਟੈਕਸਾਸ ਵਿੱਚਜੰਗਲ ਦੀ ਅੱਗ ਨੇ ਤਬਾਹੀ ਮਚਾਈ ਹੋਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬਹੁਤ ਹੀ  ਜ਼ਿਆਦਾ ਤਾਪਮਾਨ ਅਤੇ ਮੀਂਹ  ਕਾਰਨ ਅੱਗ  ਦੁੱਗਣੀ ਹੋ ਗਈ ਹੈ। A&M ਜੰਗਲਾਤ ਸੇਵਾ ਦੇ ਅਨੁਸਾਰ, 780 ਕਿਲੋਮੀਟਰ ਦੇ ਖੇਤਰ ਵਿੱਚ 2 ਲੱਖ ਏਕੜ  ਵਿੱਚ ਦਰੱਖਤ ਸੜ ਗਏ ਹਨ। ਇਹਨਾਂ ਵਿੱਚੋਂ ਸਭ ਤੋਂ ਵੱਡੀ ਅੱਗ ਸਮੋਕਹਾਊਸ ਕਰੀਕ ਅੱਗ ਸੀ, ਜਿਸ ਨੇ 100,000 ਏਕੜ, ਗ੍ਰੈਪਵਾਈਨ ਕ੍ਰੀਕ ਫਾਇਰ, 30,000 ਏਕੜ, ਅਤੇ ਵਿੰਡੀ ਡੂਸੀ ਫਾਇਰ, 8,000 ਏਕੜ ਨੂੰ ਸਾੜ ਦਿੱਤਾ ਸੀ। ਅੱਗ ਦੀ ਤਬਾਹੀ ਕਾਰਨ ਟੈਕਸਾਸ ਦੀਆਂ ਕਈ ਕਾਉਂਟੀਆਂ ਵਿੱਚ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।ਪੂਰਬੀ ਟੈਕਸਾਸ, ਦ ਮਿਲਜ਼ ਕ੍ਰੀਕ, ਸੈਨ ਜੈਕਿੰਟੋ ਵਿੱਚ ਅੱਗ ਭੜਕ ਰਹੀ ਹੈ। ਜਿੰਨੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਟੈਕਸਾਸ ਰਾਜ ਦੇ ਗਵਰਨਰ ਗ੍ਰੇਗ ਐਬੋਟ ਨੇ ਅੱਗ ਦੀ ਸਥਿਤੀ ਦਾ ਜਾਇਜ਼ਾ ਲਿਆ। ਲੋਕਾਂ ਨੂੰ ਅੱਗ ਤੋਂ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ ਗਈ ਹੈ।