Home » ਟੋਰਾਂਟੋ ‘ਚ ਗੋ+ਲੀ ਮਾਰ ਕ+ਤਲ ਕੀਤੇ ਗਏ ਨੌਜਵਾਨ ਦੀ ਪਛਾਣ 25 ਸਾਲਾ ਜਸਮੀਤ ਬਦੇਸ਼ਾ ਵਜੋਂ ਹੋਈ…
Home Page News • India • World • World News

ਟੋਰਾਂਟੋ ‘ਚ ਗੋ+ਲੀ ਮਾਰ ਕ+ਤਲ ਕੀਤੇ ਗਏ ਨੌਜਵਾਨ ਦੀ ਪਛਾਣ 25 ਸਾਲਾ ਜਸਮੀਤ ਬਦੇਸ਼ਾ ਵਜੋਂ ਹੋਈ…

Spread the news

ਟੋਰਾਂਟੋ ਪੁਲਿਸ ਵੱਲੋ ਇਸ ਹਫ਼ਤੇ ਦੇ ਸ਼ੁਰੂ ਵਿੱਚ ਟਰਾਂਟੋ ਦੇ ਰੈਕਸਡੇਲ ਵਿੱਚ ਗੋਲੀ ਮਾਰ ਕੇ ਮਾਰੇ ਗਏ ਵਿਅਕਤੀ ਦੀ ਪਛਾਣ ਬ੍ਰਿਟਿਸ਼ ਕੋਲੰਬੀਆ ਵਾਸੀ 25 ਸਾਲਾ ਜਸਮੀਤ ਬਦੇਸ਼ਾ ਵਜੋਂ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਿਸ਼ਨ, ਬੀ.ਸੀ. ਦੇ ਰਹਿਣ ਵਾਲੇ 25 ਸਾਲਾ ਜਸਮੀਤ ਬਦੇਸ਼ਾ ਨੂੰ ਐਤਵਾਰ ਸ਼ਾਮ ਨੂੰ ਟੋਰਾਂਟੋ ਦੇ ਇਸਲਿੰਗਟਨ ਐਵੇਨਿਊ ਦੇ ਪੱਛਮ ਵਿੱਚ ਬਰਗਾਮੋਟ ਡਰਾਈਵ ਅਤੇ ਰੈਕਸਡੇਲ ਬੁਲੇਵਾਰਡ ਨੇੜੇ ਇੱਕ ਅਪਾਰਟਮੈਂਟ ਬਿਲਡਿੰਗ ਦੀ ਪਾਰਕਿੰਗ ਲਾਟ ਨੇੜੇ ਗੋਲੀ ਮਾਰੀ ਗਈ ਸੀ,ਜਿਸਤੋਂ ਬਾਅਦ ੳਸਦੀ ਮੌਤ ਹੋ ਗਈ ਸੀ, ਪੁਲਿਸ ਵੱਲੋ ਕਤਲ ਦਾ ਕਾਰਨ ਅਤੇ ਕਾਤਲਾ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ