ਦੁਨੀਆ ਭਰ ’ਚ ਇਸ ਸਾਲ ਫਰਵਰੀ ਦਾ ਮਹੀਨਾ ਸਭ ਤੋਂ ਗਰਮ ਦਰਜ ਕੀਤਾ ਗਿਆ, ਜਿਸ ਵਿਚ ਤਾਪਮਾਨ 1850-1900 ਦਰਮਿਆਨ ਫਰਵਰੀ ਮਹੀਨੇ ਨਾਲੋਂ 1.77 ਡਿਗਰੀ ਸੈਲਸੀਅਸ ਵੱਧ ਸੀ। ਇਹ ਮਿਆਦ ਪੂਰਵ-ਉਦਯੋਗਿਕ ਦੌਰ ਸੀ। ਯੂਰਪੀ ਸੰਘ ਦੀ ਜਲਵਾਯੂ ਪਰਿਵਰਤਨ ਏਜੰਸੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਯੂਰਪੀਅਨ ਯੂਨੀਅਨ ਦੀ ਜਲਵਾਯੂ ਪਰਿਵਰਤਨ ਏਜੰਸੀ ‘ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ’ (ਸੀ3ਐੱਸ) ਨੇ ਵੀ ਕਿਹਾ ਕਿ ਪਿਛਲੇ ਸਾਲ ਜੁਲਾਈ ਤੋਂ ਹਰ ਮਹੀਨਾ ਰਿਕਾਰਡ ’ਤੇ ਸਭ ਤੋਂ ਗਰਮ ਮਹੀਨਾ ਰਿਹਾ ਹੈ। ਵਿਗਿਆਨੀਆਂ ਨੇ ਇਸ ਅਸਾਧਾਰਨ ਗਰਮੀ ਦਾ ਕਾਰਨ ਅਲ ਨੀਨੋ (ਕੇਂਦਰੀ ਪ੍ਰਸ਼ਾਂਤ ਮਹਾਸਾਗਰ ਵਿਚ ਅਸਧਾਰਨ ਤੌਰ ’ਤੇ ਗਰਮ ਸਤ੍ਹਾ ਦੇ ਪਾਣੀਆਂ ਦੀ ਮਿਆਦ) ਅਤੇ ਮਨੁੱਖ ਦੁਆਰਾ ਪੈਦਾ ਹੋਈ ਜਲਵਾਯੂ ਤਬਦੀਲੀ ਦੇ ਸੰਯੁਕਤ ਪ੍ਰਭਾਵ ਨੂੰ ਮੰਨਿਆ ਹੈ। ਸੀ3ਐੱਸ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਜਨਵਰੀ ’ਚ ਪਹਿਲੀ ਵਾਰ ਪੂਰੇ ਸਾਲ ਦਾ ਗਲੋਬਲ ਔਸਤ ਤਾਪਮਾਨ ਡੇਢ ਡਿਗਰੀ ਸੈਲਸੀਅਸ ਦੀ ਹੱਦ ਨੂੰ ਪਾਰ ਕਰ ਗਿਆ।
ਦੁਨੀਆ ’ਚ ਇਸ ਸਾਲ ਫਰਵਰੀ ਦਾ ਮਹੀਨਾ ਰਿਹਾ ਸਭ ਤੋਂ ਗਰਮ…
March 7, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












