Home » ਗੁਜਰਾਤੀ ਮੂਲ ਦਾ ਪਥਿਅਮ ਪਟੇਲ ਨਾਮੀਂ ਨੌਜਵਾਨ ਚਾਰ ਲੱਖ ਡਾਲਰ ਕਥਿਤ ਘਪਲੇ ਦੇ ਦੋਸ਼ ਹੇਠ ਗ੍ਰਿਫਤਾਰ…
Home Page News India India News World World News

ਗੁਜਰਾਤੀ ਮੂਲ ਦਾ ਪਥਿਅਮ ਪਟੇਲ ਨਾਮੀਂ ਨੌਜਵਾਨ ਚਾਰ ਲੱਖ ਡਾਲਰ ਕਥਿਤ ਘਪਲੇ ਦੇ ਦੋਸ਼ ਹੇਠ ਗ੍ਰਿਫਤਾਰ…

Spread the news

ਅਮਰੀਕਾ ਦੇ ਸੂਬੇ ਦੇ ਅਲਬਾਮਾ ਦੇ ਰਹਿਣ ਵਾਲੇ ਇਕ  ਗੁਜਰਾਤੀ ਨੌਜਵਾਨ ਪਥਿਆਮ ਪਟੇਲ ਨੂੰ ਅਮਰੀਕਾ ਵਿੱਚ 4 ਲੱਖ ਡਾਲਰ ਦੇ ਕਥਿਤ ਘਪਲੇ ਦੇ ਦੋਸ਼ ਹੇਠ  ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕੀ ਮੀਡੀਆ ਮੁਤਾਬਕ ਪਥਿਆਮ ਪਟੇਲ ਦੀ ਉਮਰ 23 ਸਾਲ ਹੈ। ਉਹ ਅਲਬਾਮਾ ਦੇ ਟਸਕਾਲੂਸਾ ਵਿੱਚ ਰਹਿਦਾ ਹੈ। ਪਥਿਅਮ ਪਟੇਲ ਨੂੰ ਪੁਲਿਸ ਵੱਲੋ 6 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਜੇਲ੍ਹ ਵਿੱਚ ਨਜ਼ਰਬੰਦ  ਹੈ। ਸਿਰਫ 23 ਸਾਲ ਦੀ ਉਮਰ ‘ਚ ਇਹਨਾਂ ਵੱਡਾ ਘਪਲਾ ਕਰਨ ਵਾਲੇ ਇਸ ਨੌਜਵਾਨ ‘ਤੇ 9 ਵੱਖ-ਵੱਖ ਦੋਸ਼ ਲਗਾਏ ਗਏ ਹਨ।ਆਲਾਬਾਮਾ ਸਕਿਓਰਿਟੀਜ਼ ਕਮਿਸ਼ਨ ਦੇ ਅਨੁਸਾਰ, ਪਥਿਅਮ ਪਟੇਲ ‘ਤੇ   ਵਿਕਰੀ ਵਿੱਚ ਧੋਖਾਧੜੀ ਦੇ ਛੇ ਮਾਮਲਿਆਂ ਅਤੇ ਝੂਠੇ ਬਿਆਨ ਦੇਣ ਦੇ ਦੋਸ਼  ਹੈ, ਜੋ ਸਾਰੇ ਕਲਾਸ ਬੀ ਦੇ ਅਪਰਾਧਾਂ ਦੀ ਸ਼੍ਰੇਣੀ ਵਿੱਚ ਹੀ ਆਉਂਦੇ ਹਨ, ਅਤੇ ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ, ਤਾਂ ਪਥਿਅਮ ਪਟੇਲ  ਨੂੰ  ਹਰੇਕ ਦੋਸ਼ ਵਿੱਚ ਵੀਹ ਸਾਲ ਤੱਕ ਦੀ ਕੈਦ ਅਤੇ ਤੀਹ ਹਜ਼ਾਰ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਅਲਾਬਾਮਾ ਸਕਿਓਰਿਟੀਜ਼ ਕਮਿਸ਼ਨ ਦੁਆਰਾ ਜਾਰੀ ਇੱਕ ਪ੍ਰੈਸ ਨੋਟ ਦੇ ਅਨੁਸਾਰ, ਪਥਿਆਮ ਪਟੇਲ ‘ਤੇ ਫਰਵਰੀ 2024 ਵਿੱਚ ਕਾਉਂਟੀ ਦੀ ਗ੍ਰੈਂਡ ਜਿਊਰੀ ਦੁਆਰਾ ਉਸ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ, 18 ਜੂਨ, 2024 ਨੂੰ ਅਲਬਾਮਾ ਦੀ  ਟਸਕਾਲੂਸਾ ਕਾਉਂਟੀ ਵਿੱਚ ਮੁਕੱਦਮਾ ਚੱਲੇਗਾ।ਪਟੇਲ ‘ਤੇ ਆਪਣੇ ਆਪ ਨੂੰ ਇੱਕ ਏਜੰਟ ਵਜੋਂ ਗਲਤ ਢੰਗ ਨਾਲ ਪੇਸ਼ ਕਰਨ ਅਤੇ ਅਲਬਾਮਾ ਵਿੱਚ ਵੇਚੀਆਂ ਗਈਆਂ ਪ੍ਰਾਪਰਟੀਆ ਨੂੰ  ਰਜਿਸਟਰ ਕਰਨ ਵਿੱਚ ਅਸਫਲ ਰਹਿਣ ਦਾ ਵੀ ਦੋਸ਼ ਹੈ, ਜਿਸ ਵਿੱਚ ਇੱਕ ਤੋਂ 10 ਸਾਲ ਦੀ ਕੈਦ ਅਤੇ ਹਰੇਕ ਗਿਣਤੀ ‘ਤੇ 15,000 ਹਜ਼ਾਰ ਡਾਲਰ  ਤੱਕ ਦਾ ਜੁਰਮਾਨਾ ਹੋ ਸਕਦਾ ਹੈ।ਪਟੇਲ ਨੇ 2017 ਤੋਂ 2023 ਤੱਕ ਛੇ ਨਿਵੇਸ਼ਕਾਂ ਨੂੰ ਕੁੱਲ 400,000 (ਚਾਰ ਲੱਖ ) ਡਾਲਰ ਦੇ ਨਿਵੇਸ਼ ਸਮਝੌਤੇ ਵੇਚੇ। ਭਾਵ ਉਹ ਮਹਿਜ਼ 16-17 ਸਾਲ ਦਾ ਸੀ ਜਦੋਂ ਉਸਨੇ ਇਹ ਕੰਮ  ਸ਼ੁਰੂ ਕੀਤਾ ਸੀ। ਪਥਿਅਮ ਪਟੇਲ ਨੇ ਇਨ੍ਹਾਂ ਸਾਰੇ ਗਾਹਕਾਂ ਲਈ ਆਪਣੀ ਪਛਾਣ ਇਨਫਿਨਿਟੀ ਵੈਲਥ ਮੈਨੇਜਮੈਂਟ ਦੇ ਪ੍ਰਤੀਨਿਧੀ ਵਜੋਂ ਜਾਰੀ ਕੀਤੀ ਸੀ।ਇਸ ਨਿਵੇਸ਼ ਸਲਾਹਕਾਰ ਫਰਮ ਨੇ ਅਮਰੀਕੀ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਨਾਲ ਰਜਿਸਟਰ ਹੋਣ ਦਾ ਉਸ ਨੇ ਦਾਅਵਾ ਵੀ ਕੀਤਾ ਸੀ।  ਪਟੇਲ ਗਾਹਕਾਂ ਨੂੰ ਦਾਅਵੇ ਕਰਦਾ ਸੀ ਕਿ ਉਹ ਉਹਨਾਂ ਦੇ ਫੰਡਾਂ ਨੂੰ ਸਟਾਕਾਂ ਵਿੱਚ ਨਿਵੇਸ਼ ਕਰਕੇ ਉਹਨਾਂ ਨੂੰ ਚੰਗਾ ਮੁਨਾਫਾ ਕਮਾ ਕੇ ਦੇ ਸਕਦਾ ਹੈ, ਅਤੇ ਨਾਲ ਹੀ ਇਹ ਗਾਰੰਟੀ ਦਿੰਦਾ ਸੀ ਕਿ ਉਹਨਾਂ ਨੂੰ ਇੱਕ ਪੈਸਾ ਵੀ ਨਹੀਂ ਗੁਆਉਣਾ ਪਵੇਗਾ।ਹਾਲਾਂਕਿ , ਨਿਵੇਸ਼ਕਾਂ ਤੋਂ ਫੰਡ ਪ੍ਰਾਪਤ ਕਰਨ ਤੋਂ ਬਾਅਦ, ਪਟੇਲ ਕੁਝ ਨਿਵੇਸ਼ਕਾਂ ਨੂੰ ਕਹਿੰਦਾ  ਸੀ ਕਿ ਉਨ੍ਹਾਂ ਨੂੰ ਆਪਣਾ ਨਿਵੇਸ਼ ਬਰਕਰਾਰ ਰੱਖਣ ਲਈ ਕੁਝ ਫੀਸ ਅਦਾ ਕਰਨੀ ਪਵੇਗੀ। ਪਰ ਅਸਲੀਅਤ ਇਹ ਸੀ ਕਿ ਪਟੇਲ ਨੇ ਨਿਵੇਸ਼ਕਾਂ ਤੋਂ ਪ੍ਰਾਪਤ ਕੀਤੇ ਪੈਸੇ ਨੂੰ ਫਿਊਚਰਜ਼ ਅਨੁਸਾਰ ਕਿਤੇ ਵੀ ਨਹੀਂ ਰੱਖਿਆ ਅਤੇ ਇਸ ਦੀ ਬਜਾਏ ਉਹ ਸਾਰਾ ਪੈਸਾ ਵਰਤਦਾ ਸੀ।ਉਹ ਜੂਏ, ਸਮਾਗਮਾਂ ਦੇ ਨਾਲ-ਨਾਲ ਆਪਣੇ ਨਿੱਜੀ ਖਰਚਿਆਂ ‘ਤੇ ਖਰਚ ਕਰਦਾ ਸੀ, ਅਤੇ ਉਸੇ ਸਮੇਂ, ਉਹ ਇੱਕ ਨਿਵੇਸ਼ਕ ਤੋਂ ਦੂਜੇ ਨਿਵੇਸ਼ਕ ਨੂੰ ਪੈਸੇ ਭੇਜਦਾ ਸੀ ਜਿਵੇਂ ਕਿ ਇੱਕ ਟੋਪੀ ਦੂਜੇ ‘ਤੇ ਪਾਉਣਾ।ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ  ਪਟੇਲ ਦੇ ਨਿਵੇਸ਼ ਇਕਰਾਰਨਾਮੇ ਅਲਾਬਾਮਾ ਸਕਿਓਰਿਟੀਜ਼ ਕਮਿਸ਼ਨ ਨਾਲ ਰਜਿਸਟਰਡ ਨਹੀਂ ਸਨ ਅਤੇ ਉਹ ਖੁਦ ਵੀ ਰਜਿਸਟਰਡ ਬ੍ਰੋਕਰ-ਡੀਲਰ ਨਹੀਂ ਸੀ। ਛੋਟੀ ਉਮਰ ਵਿੱਚ ਹੀ ਇੰਨਾਂ ਵੱਡਾ ਘਪਲਾ ਕਰਨ ਵਾਲੇ ਪਟੇਲ ਦੇ ਖ਼ਿਲਾਫ਼ ਜੇ ਅਦਾਲਤ ਵਿੱਚ  ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਸੰਭਵ ਹੈ ਕਿ ਉਸ ਨੂੰ ਬਾਕੀ ਦੀ ਜ਼ਿੰਦਗੀ ਵੀ ਜੇਲ੍ਹ ਵਿੱਚ ਹੀ ਕੱਟਣੀ ਪਵੇਗੀ।