ਦੱਖਣੀ ਇਟਲੀ ਦੇ ਸ਼ਹਿਰ ਬੱਤੀਪਾਲੀਆ ਵਿੱਚ ਵਾਪਰੇ ਇੱਕ ਹਾਦਸੇ ਦੌਰਾਨ 26 ਸਾਲਾਂ ਦੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਪਰਮਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ। ਮੌਤ ਦੀ ਇਸ ਖ਼ਬਰ ਨੇ ਇਟਲੀ ਵੱਸਦੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਨੌਜਵਾਨ ਗੁਰਦਾਸਪੁਰ ਦੇ ਪਿੰਡ ਤਤਲੇ ਦਾ ਰਹਿਣ ਵਾਲਾ ਸੀ ਤੇ ਅੱਜ ਕੱਲ ਇਟਲੀ ਵਿੱਚ ਟਰਾਲਾ ਚਲਾਉਦਾ ਸੀ।ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਇਟਲੀ ਦੇ ਸ਼ਹਿਰ ਕਨਚੇਲੋ ਜ਼ਿਲ੍ਹਾ ਸਿਲਰਨੋ ਟਰਾਲਾ ਚਲਾਉਂਦਾ ਸੀ।ਇਸ ਦੌਰਾਨ ਜਦੋਂ ਉਹ ਘਰ ਤੋਂ ਆਪਣੇ ਟਰਾਲੇ ਨੂੰ ਨਾਲ ਲੈ ਕੇ ਕੰਮ ’ਤੇ ਗਿਆ ਹੋਇਆ ਸੀ ਤਾਂ ਟਰਾਲੇ ਨੂੰ ਖਾਲੀ ਕਰਨ ਲੱਗਾ ਤਾਂ ਅਚਾਨਕ ਦੀ ਉਪਰ ਲੰਘ ਰਹੀਆਂ ਤਾਰਾਂ ਨਾਲ ਟਰਾਲਾ ਲੱਗਣ ਕਾਰਨ ਟਰਾਲੇ ’ਚ ਕਰੰਟ ਆ ਗਿਆ, ਜਿਸ ਦੌਰਾਨ ਉਸ ਨੂੰ ਕਰੰਟ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਅਜੇ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ। ਇੱਕ ਬੇਟੀ ਨੇ ਜਨਮ ਲਿਆ ਤੇ ਉਹ ਹੁਣ ਆਪਣੇ ਪਿੱਛੇ ਆਪਣੇ ਮਾਤਾ ਪਿਤਾ ਪਤਨੀ ਅਤੇ ਆਪਣੀ ਛੋਟੀ ਬੱਚੀ ਨੂੰ ਛੱਡ ਗਿਆ ਹੈ। ਪਿਤਾ ਦੇਵਾ ਸਿੰਘ ਪਹਿਲਵਾਨ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਸਮੇਤ ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਬੇਟੇ ਦੀ ਮ੍ਰਿਤਕ ਦੇਹ ਨੂੰ ਲਿਆਉਣ ’ਚ ਸਰਕਾਰ ਵੱਲੋਂ ਉਹਨਾਂ ਦੀ ਮਦਦ ਕੀਤੀ ਜਾਵੇ।
ਇਟਲੀ ‘ਚ ਪੰਜਾਬੀ ਨੌਜਵਾਨ ਦੀ ਕਰੰਟ ਲੱਗਣ ਨਾਲ ਕਾਰਨ ਹੋਈ ਮੌ+ਤ…
March 10, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












