Home » ਅਮਰੀਕਾ ‘ਚ ਭਾਰਤੀ ਮੂਲ ਦੀ ਲੜਕੀ ਹੋਈ ਲਾਪਤਾ,ਪੁਲਿਸ ਨੇ ਭਾਲ ਲਈ ਭਾਈਚਾਰੇ ਨੂੰ ਕੀਤੀ ਅਪੀਲ…
Home Page News India World World News

ਅਮਰੀਕਾ ‘ਚ ਭਾਰਤੀ ਮੂਲ ਦੀ ਲੜਕੀ ਹੋਈ ਲਾਪਤਾ,ਪੁਲਿਸ ਨੇ ਭਾਲ ਲਈ ਭਾਈਚਾਰੇ ਨੂੰ ਕੀਤੀ ਅਪੀਲ…

Spread the news

ਅਮਰੀਕਾ ਦੇ ਨਿਊਯਾਰਕ ਵਿੱਚ ਇੱਕ 25 ਸਾਲਾ ਦੀ ਭਾਰਤੀ ਲੜਕੀ ਪਿਛਲੇ 10 ਕੁ ਦਿਨਾਂ ਤੋਂ ਲਾਪਤਾ ਹੋ ਗਈ ਹੈ। ਪੁਲਿਸ ਨੇ ਉਸ ਨੂੰ ਲੱਭਣ ਲਈ ਲੋਕਾਂ ਦੀ ਮਦਦ ਮੰਗੀ ਹੈ।ਪੁਲਿਸ ਨੇ ਦੱਸਿਆ ਕਿ 25 ਸਾਲਾ ਦੀ ਫਰੀਨ ਖੋਜਾ 10 ਦਿਨਾਂ ਤੋਂ ਲਾਪਤਾ ਹੈ। ਉਹ 1 ਮਾਰਚ ਨੂੰ ਰਾਤ 11:00  ਵਜੇ ਘਰੋਂ ਨਿਕਲੀ ਸੀ। ਉਦੋਂ ਤੋਂ ਉਹ ਘਰ ਨਹੀਂ ਪਰਤੀ। ਉਸ ਨੂੰ ਆਖਰੀ ਵਾਰ ਜੈਤੂਨ ਦੀ ਹਰੇ ਰੰਗ ਦੀ ਜੈਕੇਟ, ਹਰੇ ਸਵੈਟਰ ਅਤੇ ਨੀਲੀ ਜੀਨਸ ਪਹਿਨੇ ਦੇਖਿਆ ਗਿਆ ਸੀ।ਨਿਊਯਾਰਕ ਸਿਟੀ ਪੁਲਿਸ ਦੇ ਅਨੁਸਾਰ, ਫਰੀਨ ਖੋਜਾ ਬਾਈਪੋਲਰ ਡਿਸਆਰਡਰ ਜੋ  (ਇੱਕ ਕਿਸਮ ਦੀ ਮਾਨਸਿਕ ਬਿਮਾਰੀ) ਹੈ ਤੋਂ ਪੀੜਤ ਹੈ।ਪੁਲਿਸ ਫਰੀਨ ਖੋਜ਼ਾ ਦੀ ਭਾਲ ਕਰ ਰਹੀ ਹੈ। ਉਸ ਦੇ ਘਰ ਦੇ ਨੇੜੇ ਰਹਿਣ ਵਾਲੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ।ਬਾਈਪੋਲਰ ਡਿਸਆਰਡਰ ਦੇ ਰੋਗ ਤੋ ਪੀੜ੍ਹਤ ਇਹ ਲੜਕੀ ਡਾਕਟਰਾਂ ਦੇ ਅਨੁਸਾਰ ਇਹ ਇੱਕ ਤਰ੍ਹਾਂ ਦਾ ਮਾਨਸਿਕ ਵਿਗਾੜ ਹੈ। ਇਸ ਵਿੱਚ ਬਹੁਤ ਜ਼ਿਆਦਾ ਮੂਡ ਸਵਿੰਗ ਹੋਣ ਕਾਰਨ ਮਰੀਜ਼ਾਂ ਦੀ ਊਰਜਾ ਅਤੇ ਗਤੀਵਿਧੀ ਪ੍ਰਭਾਵਿਤ ਹੁੰਦੀ ਹੈ। ਜਿਸ ਕਾਰਨ ਮਰੀਜ਼ ਦਫ਼ਤਰ ਵਿੱਚ ਕੰਮ ਅਤੇ ਪੜ੍ਹਾਈ ਨਹੀਂ ਕਰ ਸਕਦੇ।ਇਹ ਅਸਧਾਰਨ ਤਬਦੀਲੀਆਂ ਮਰੀਜ਼ਾਂ ਲਈ ਰੋਜ਼ਾਨਾ ਦੀਆਂ ਗਤੀਵਿਧੀਆਂ ਕਰਨ ਵਿੱਚ ਮੁਸ਼ਕਲ ਬਣਾਉਂਦੀਆਂ ਹਨ। ਇਸ ਵਿਕਾਰ ਨੂੰ ਮੈਨਿਕ-ਡਿਪਰੈਸ਼ਨ ਵਾਲੀ ਬੀਮਾਰੀ ਵੀ ਕਿਹਾ ਜਾਂਦਾ ਹੈ। ਮੂਡ ਸਵਿੰਗ ਕਾਰਨ ਮਰੀਜ਼ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਅਕਸਰ ਮਰੀਜ਼ ਉਹ ਕੰਮ ਕਰਦਾ ਹੈ ਜੋ ਉਹ ਆਮ ਤੌਰ ‘ਤੇ ਨਹੀਂ ਕਰਦੇ।ਇਹ ਸਮੱਸਿਆ ਬਹੁਤ ਗੰਭੀਰ ਹੋ ਸਕਦੀ ਹੈ।ਡਾਕਟਰਾਂ ਦਾ ਕਹਿਣਾ ਹੈ ਕਿ ਸਿਜ਼ੋਫਰੀਨੀਆ ਅਤੇ ਬਾਇਪੋਲਰ ਡਿਸਆਰਡਰ ਬਹੁਤ ਗੰਭੀਰ ਮਾਨਸਿਕ ਬਿਮਾਰੀਆਂ ਹਨ। ਜ਼ਿਆਦਾਤਰ ਖੁਦਕੁਸ਼ੀਆਂ ਇਨ੍ਹਾਂ ਦੋ ਬਿਮਾਰੀਆਂ ਕਾਰਨ ਹੀ  ਹੁੰਦੀਆਂ ਹਨ। ਇਸ ਲਈ, ਇਸ ਨੂੰ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ ਹੈ।