ਬਾਲਗ ਫਿਲਮ ਸਟਾਰ ਸੋਫੀਆ ਲਿੳਨ ਦਾ (26) ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਇਸ ਗੱਲ ਦੀ ਪੁਸ਼ਟੀ ਅਦਾਕਾਰਾ ਦੇ ਮਤਰੇਏ ਪਿਤਾ ਮਾਈਕ ਰੋਮੇਰੋ ਨੇ ਕੀਤੀ ਹੈ। ਪਰ ਇਸ ਅਦਾਕਾਰਾ ਦੀ ਮੌਤ ਕਿਵੇਂ ਹੋਈ? ਉਸ ਦੀ ਮੌਤ ਕਿਉਂ ਹੋਈ ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ।ਮਾਈਕ ਰੋਮੇਰੋ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸੋਫੀਆ ਨਾਲ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ। ਮਾਈਕ ਰੋਮੇਰੋ ਨੇ ਦੱਸਿਆ ਕਿ ਇੱਕ ਹਫ਼ਤਾ ਪਹਿਲਾਂ 1 ਮਾਰਚ ਨੂੰ ਉਹ ਅਮਰੀਕਾ ਵਿੱਚ ਆਪਣੇ ਅਪਾਰਟਮੈਂਟ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਸੀ ।ਪਤਾ ਲੱਗਾ ਹੈ ਕਿ ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਹੈ। ਅਤੇ ਫਿਲਹਾਲ ਉਹ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਦੂਜੇ ਪਾਸੇ ਪਿਛਲੇ ਤਿੰਨ ਮਹੀਨਿਆਂ ਵਿੱਚ ਇਹ ਚੌਥੀ ਐਡਲਟ ਸਟਾਰ ਦੀ ਮੌਤ ਹੈ ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਤੋਂ ਪਹਿਲਾਂ ਕੈਗਨੀ ਲੀ ਦੀ 36 ਸਾਲ ਦੀ ਉਮਰ ‘ਚ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਜਨਵਰੀ ਵਿੱਚ, ਜੈਸੀ ਜੇਨ ਦੀ ਓਕਲਾਹੋਮਾ ਵਿੱਚ ਆਪਣੇ ਬੁਆਏਫ੍ਰੈਂਡ, ਬ੍ਰੈਟ ਹੈਸਨਮੁਏਲਰ ਨਾਲ ਮੌਤ ਹੋ ਗਈ ਸੀ। ਪਿਛਲੇ ਹਫਤੇ ਸੋਫੀਆ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਸੀ।ਉਸ ਨੇ ਕੁਝ ਪੋਸਟਾਂ ਵੀ ਕੀਤੀਆਂ। ਇਹ ਬਾਲਗ ਫਿਲਮ ਸਟਾਰ ਐਮਿਲੀ ਵਿਲਿਸ ਦੇ ਹਸਪਤਾਲ ਵਿੱਚ ਦਾਖਲ ਹੋਣ ਤੋਂ ਦੋ ਦਿਨ ਬਾਅਦ ਮੋਤ ਦੀ ਖਬਰ ਸਾਹਮਣੇ ਆਈ ਹੈ। ਸੋਫੀਆ ਦੇ ਮਤਰੇਏ ਪਿਤਾ ਮਾਈਕ ਰੋਮੇਰੋ ਨੇ ਗੌਫੰਡਮੀ ਨਾਂ ਦੇ ਪੇਜ ‘ਤੇ ਉਸ ਦੀ ਮੋਤ ਦੀ ਘਟਨਾ ਦੀ ਜਾਣਕਾਰੀ ਪੋਸਟ ਕੀਤੀ।ਬੀਤੇਂ ਦਿਨ ਸ਼ਨੀਵਾਰ ਨੂੰ ਇਹ ਖੁਲਾਸਾ ਹੋਇਆ ਕਿ ਉਸ ਦੀ ਮੋਤ ਹੋ ਗਈ ਹੈ।ਫਿਲਹਾਲ ਮਾਮਲਾ ਜਾਂਚ ਅਧੀਨ ਹੈ ਕਿਉਂਕਿ ਉਸ ਦੇ ਅੰਤਿਮ ਸੰਸਕਾਰ ਲਈ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਸੋਫੀਆ ਦੇ ਦੋਸਤ ਅਤੇ ਪ੍ਰਸ਼ੰਸਕ ਇਹ ਜਾਣ ਕੇ ਹੈਰਾਨ ਹਨ।
26 ਸਾਲ ਦੀ ਬਾਲਗ ਫਿਲਮ ਸਟਾਰ ਸੋਫੀਆ ਲਿਓਨ ਦਾ ਅਮਰੀਕਾ ਵਿੱਚ ਦੇਹਾਂਤ…
March 10, 2024
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












