ਆਕਲੈਂਡ(ਬਲਜਿੰਦਰ ਰੰਧਾਵਾ)ਬੀਤੇ ਕੱਲ੍ਹ ਆਕਲੈਂਡ ਦੇ ਗਲਫ ਹਾਰਬਰ ‘ਤੇ ਪੁਲਿਸ ਨੂੰ ਇੱਕ ਪਲਾਸਟਿਕ ਬੈਗ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਜੋ ਕਿ ਪਾਣੀ ਵਿੱਚ ਸੀ ਮਿਲੀ ਹੈ।ਜਿਸ ਤੋ ਬਾਅਦ ਪੁਲਿਸ ਪੁਲਿਸ ਉਸ ਵਿਅਕਤੀ ਦੀ ਪਛਾਣ ਸਥਾਪਤ ਕਰਨ ਲਈ ਕੰਮ ਕਰ ਰਹੀ ਹੈ।
ਕਾਰਜਕਾਰੀ ਜਾਸੂਸ ਇੰਸਪੈਕਟਰ ਟਿਮ ਵਿਲੀਅਮਜ਼ ਨੇ ਕਿਹਾ ਕਿ ਜਾਂਚ ਅਜੇ ਸ਼ੁਰੂਆਤੀ ਪੜਾਅ ਤੇ ਹੈ।ਲਾਸ਼ ਨੂੰ ਪਾਣੀ ਵਿੱਚੋਂ ਬਰਾਮਦ ਕਰ ਲਿਆ ਗਿਆ ਹੈ ਅਤੇ ਪੋਸਟਮਾਰਟਮ ਦੀ ਜਾਂਚ ਅੱਜ ਬਾਅਦ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਪੁਲਿਸ ਨੇ ਕਿਹਾ ਕਿ ਘੇਰਾਬੰਦੀ ਕਰਕੇ ਘਟਨਾ ਸਥਾਨ ‘ਤੇ ਜਾ ਕੇ ਪੁੱਛਗਿੱਛ ਕੀਤੀ ਗਈ ਹੈ।ਪੁਲਿਸ ਨੇ ਕਿਹਾ ਕਿ ਮ੍ਰਿਤਕ ਦੀ ਪਛਾਣ ਸਬੰਧੀ ਅਤੇ ਉਸ ਦੀ ਮੌਤ ਕਿਸ ਕਾਰਨ ਹੋਈ ਹੈ ਬਾਰੇ ਸਾਡੀ ਜਾਂਚ ਚੱਲ ਰਹੀ ਹੈ।ਪੁਲਿਸ ਨੇ ਕਿਹਾ ਇਸ ਮਾਮਲੇ ਸਬੰਧੀ ਅਗਲੀ ਜਾਣਕਾਰੀ ਜਾਂਚ ਤੋ ਬਾਅਦ ਵਿੱਚ ਦਿੱਤੀ ਜਾਵੇਗੀ।