Home » ਕੁਵੈਤ ‘ਚ ਫਸਿਆ ਨੌਜਵਾਨ, ਟਰੈਵਲ ਏਜੰਟ ‘ਤੇ ਲਗਾਏ ਆਰੋਪ…
Home Page News • India • India News • World News

ਕੁਵੈਤ ‘ਚ ਫਸਿਆ ਨੌਜਵਾਨ, ਟਰੈਵਲ ਏਜੰਟ ‘ਤੇ ਲਗਾਏ ਆਰੋਪ…

Spread the news

ਗੁਰਦਾਸਪੁਰ 17 ਮਾਰਚ 2024 – ਗੁਰਦਾਸਪੁਰ ਦੇ ਪਿੰਡ ਕਲੇਰ ਕਲਾਂ ਦੇ ਰਹਿਣ ਵਾਲੇ ਨੌਜਵਾਨ ਲਵਜੋਤ ਸਿੰਘ ਨੇ ਇੱਕ ਵੀਡੀਓ ਭੇਜ ਕੇ ਟਰੈਵਲ ਏਜੰਟ ਦੇ ਉੱਪਰ ਆਰੋਪ ਲਗਾਏ ਹਨ ਕਿ ਉਸ ਨੇ ਕੁਵੈਤ ਜਾਣ ਦੇ ਲਈ 1 ਲੱਖ 70 ਹਜ਼ਾਰ ਰੁਪਏ ਦਿੱਤੇ ਸਨ ਅਤੇ ਉਸਨੂੰ ਟਰੈਵਲ ਏਜੰਟ ਨੇ ਕਿਹਾ ਕਿ ਉਸਨੂੰ ਦੋ ਮਹੀਨਿਆਂ ਅੰਦਰ ਕੰਮ ਮਿਲ ਜਾਵੇਗਾ। ਪਰ ਚਾਰ ਮਹੀਨੇ ਦਾ ਸਮਾਂ ਬੀਤਣ ਦੇ ਬਾਵਜੂਦ ਉਸ ਨੂੰ ਉੱਥੇ ਕੰਮ ਨਹੀਂ ਮਿਲ ਰਿਹਾ ਜਿਸ ਕਰਕੇ ਉਹ ਕਾਫੀ ਪਰੇਸ਼ਾਨ ਹੈ।

ਉਸਨੇ ਕਿਹਾ ਕਿ ਟਰੈਵਲ ਏਜੰਟ ਨਾ ਹੀ ਉਸਦਾ ਹੁਣ ਫੋਨ ਚੁੱਕ ਰਿਹਾ ਹੈ ਉਸ ਨੂੰ ਕੁਵੈਤ ਵਿੱਚ ਫਸਾ ਦਿੱਤਾ ਹੈ। ਇਸ ਲਈ ਉਸਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਜਲਦ ਤੋਂ ਜਲਦ ਭਾਰਤ ਭੇਜਿਆ ਜਾਵੇ ਅਤੇ ਇਸ ਟਰੈਵਲ ਏਜੰਟ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।