ਬੀਤੇਂ ਦਿਨ ਫਲੋਰੀਡਾ ਦੇ ਟੈਂਪਾ ਤੋਂ ਫਿਲਾਡੇਲਫੀਆ (ਪੇਨਸਿਲਵੈਨੀਆ) ਜਾ ਰਹੀ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ‘ਚ ਇਕ ਗੁਜਰਾਤੀ ਭਾਰਤੀ ਨੋਜਵਾਨ ਸਾਹਿਲ ਪਟੇਲ ਵੱਲੋ ਸ਼ਰਾਬੀ ਹਾਲਤ ਵਿੱਚ ਜਹਾਜ ਵਿੱਚ ਸਫ਼ਰ ਕਰ ਰਹੇ ਲੋਕਾਂ ਨਾਲ ਹੰਗਾਮਾ ਅਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕਰਕੇ ਜੇਲ ਵਿੱਚ ਬੰਦ ਕਰ ਦਿੱਤਾ ਗਿਆ ਹੈ।ਸਥਾਨਕ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਸ ਨੌਜਵਾਨ ਦਾ ਨਾਂ ਸਾਹਿਲ ਪਟੇਲ ਦੱਸਿਆ ਗਿਆ ਹੈ, ਜੋ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ‘ਚ ਉਹ ਆਪਣੇ ਜੱਦੀ ਸ਼ਹਿਰ ਟੈਂਪਾ ਤੋਂ ਫਿਲਾਡੇਲਫੀਆ ਜਾ ਰਿਹਾ ਸੀ। ਹਾਲਾਂਕਿ ਬੀਤੇਂ ਮੰਗਲਵਾਰ ਨੂੰ ਵਾਪਰੀ ਇਸ ਘਟਨਾ ‘ਚ ਸ਼ਰਾਬੀ ਸਾਹਿਲ ਪਟੇਲ ਨੇ ਸੀਟ ‘ਤੇ ਬੈਠਦੇ ਹੀ ਦੂਜੇ ਯਾਤਰੀਆਂ ‘ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਨਸਲੀ ਟਿੱਪਣੀਆਂ ਕੀਤੀਆਂ ਅਤੇ ਜਹਾਜ਼ ਨੂੰ ਕਰੈਸ਼ ਕਰਨ ਦੀ ਧਮਕੀ ਦਿੱਤੀ। ਸਾਹਿਲ ਪਟੇਲ ਨੂੰ ਮਨਾਉਣ ਦੀਆਂ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਉਸ ਨੇ ਲੜਾਈ ਬੰਦ ਨਹੀਂ ਕੀਤੀ ਅਤੇ ਆਖਰਕਾਰ ਉਸ ਨੂੰ ਜ਼ਬਰਦਸਤੀ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਘਟਨਾ ਦੀ ਵਾਇਰਲ ਹੋਈ ਵੀਡੀਓ ਵਿੱਚ, ਇੱਕ ਵਿਅਕਤੀ ਸਾਹਿਲ ਨੂੰ ‘ਬੇਟਾ…ਬੇਟਾ…’ ਕਹਿ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਵੀ ਸੁਣਿਆ ਜਾ ਸਕਦਾ ਹੈ, ਮਤਲਬ ਕਿ ਸਾਹਿਲ ਦੇ ਨਾਲ ਇੱਕ ਪਰਿਵਾਰਕ ਮੈਂਬਰ ਵੀ ਉਸੇ ਫਲਾਈਟ ਵਿੱਚ ਸੀ। 29 ਸਾਲਾ ਸਾਹਿਲ ਪਟੇਲ ‘ਤੇ ਫਲਾਈਟ ਅਟੈਂਡੈਂਟ ਨਾਲ ਲੜਾਈ ਕਰਨ ਅਤੇ ਉਸ ਨਾਲ ਜ਼ੁਬਾਨੀ ਹਮਲਾ ਕਰਨ ਦਾ ਦੋਸ਼ ਹੈ। ਸਾਹਿਲ ਨੂੰ ਹਿਲਸਬਰੋ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਜਹਾਜ਼ ਤੋਂ ਕਿੱਕ ਆਫ ਕੀਤੇ ਜਾਣ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਸਾਹਿਲ ‘ਤੇ ਦੋਸ਼ ਆਇਦ ਕੀਤੇ ਗਏ ਹਨ।ਉਹ ਦੋਸ਼ੀ ਸਾਬਤ ਹੋਣ ‘ਤੇ ਉਸ ਨੂੰ ਇਕ ਸਾਲ ਦੀ ਕੈਦ ਅਤੇ 1,000 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ। ਸ਼ੈਰਿਫ ਦਫਤਰ ਵੱਲੋਂ ਉਸ ਦੇ ਖਿਲਾਫ ਦਾਇਰ ਕੀਤੇ ਗਏ ਹਲਫਨਾਮੇ ਮੁਤਾਬਕ ਸਾਹਿਲ ਨਸ਼ੇ ਦੀ ਹਾਲਤ ‘ਚ ਸੀ, ਜਿਵੇਂ ਹੀ ਉਹ ਜਹਾਜ਼ ‘ਚ ਦਾਖਲ ਹੋਇਆ ਅਤੇ ਯਾਤਰੀਆਂ ‘ਤੇ ਰੌਲਾ ਪਾਉਣ ਲੱਗਾ। ਇਸ ਦੌਰਾਨ ਸਾਹਿਲ ‘ਤੇ ਇਕ ਵਿਅਕਤੀ ‘ਤੇ ਹੱਥ ਚੁੱਕਣ ਦੇ ਦੋਸ਼ ਵੀ ਲੱਗੇ ਹਨ ਅਤੇ ਉਸ ‘ਤੇ ਉਸ ਨੇ ਥੁੱਕਿਆ ਵੀ ਸੀ।ਜਦੋਂ ਇਹ ਘਟਨਾ ਵਾਪਰੀ ਤਾਂ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ਜਿਸ ਵਿੱਚ ਸਾਹਿਲ ਪਟੇਲ ਸਵਾਰ ਸੀ, ਟੈਂਪਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਖੜ੍ਹਾ ਸੀ ਅਤੇ ਇੱਕ ਵਿਅਕਤੀ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਦਿੱਤੀ। ਇਸ ਵੀਡੀਓ ‘ਚ ਸਾਹਿਲ ਪਟੇਲ ਦੀ ਫਲਾਈਟ ਅਟੈਂਡੈਂਟ ਅਤੇ ਹੋਰ ਯਾਤਰੀਆਂ ‘ਤੇ ਸ਼ਰਾਬੀ ਹੰਗਾਮਾ ਕਰਦੇ ਹੋਏ ਸਾਫ ਸੁਣਿਆ ਜਾ ਸਕਦਾ ਹੈ। ਕਿ ਕਿਵੇਂ ਉਸ ਨੇ ਉਹਨਾਂ ਨਾਲ ਬਦਸਲੂਕੀ ਕੀਤੀ। ਇੱਕ ਵੀਡੀਓ ਵਿੱਚ ਸਾਹਿਲ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਜਾ ਸਕਦਾ ਹੈ ਕਿ ਮੈਂ ਆਪਣੇ ਦੇਸ਼ ਵਾਪਸ ਜਾਣ ਦੀ ਕੋਸ਼ਿਸ਼ ਕਰ ਰਿਹਾ ਹਾਂ ਅਤੇ ਤੁਸੀਂ ਲੋਕ ਰੁਕਾਵਟ ਪੈਦਾ ਕਰ ਰਹੇ ਹੋ। ਵੀਡੀਓ ਵਿਚ ਸਾਹਿਲ ਦੀ ਬਕਵਾਸ ਤੋਂ ਤੰਗ ਆ ਕੇ ਇਕ ਯਾਤਰੀ ਉਸ ਨੂੰ ਚੁੱਪ ਰਹਿਣ ਲਈ ਕਹਿੰਦਾ ਸੁਣਿਆ ਜਾ ਸਕਦਾ ਹੈ, ਪਰ ਸਾਹਿਲ ਉਸ ਦੀ ਗੱਲ ਸੁਣਨ ਦੀ ਬਜਾਏ ਉਸ ਨਾਲ ਲੜਾਈ ਸ਼ੁਰੂ ਕਰ ਦਿੰਦਾ ਹੈ ਅਤੇ ਯਾਤਰੀ ਸਾਹਿਲ ਨੂੰ ਧਮਕਾਉਂਦਾ ਹੈ ਅਤੇ ਉਸ ਨੂੰ ਹੇਠਾਂ ਸੁੱਟ ਦਿੰਦਾ ਹੈ।ਸਾਹਿਲ ਪਟੇਲ ਦੀਆਂ ਹਰਕਤਾਂ ਕਾਰਨ ਫਲਾਈਟ ‘ਚ ਵੱਡਾ ਹੰਗਾਮਾ ਹੋਣ ਤੋਂ ਬਾਅਦ ਸਥਿਤੀ ‘ਤੇ ਕਾਬੂ ਪਾਉਣ ਲਈ ਸਥਾਨਕ ਪੁਲਸ ਨੂੰ ਬੁਲਾਇਆ ਗਿਆ, ਜਿਸ ਨੇ ਸਾਹਿਲ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ‘ਤੇ ਦੋ ਦੋਸ਼ ਲਗਾਏ। ਹੰਗਾਮੇ ਕਾਰਨ ਟੈਂਪਾ ਤੋਂ ਫਿਲਾਡੇਲਫੀਆ ਜਾਣ ਵਾਲੀ ਫਲਾਈਟ ਅੱਧਾ ਘੰਟਾ ਲੇਟ ਵੀ ਹੋ ਗਈ। ਸ਼ੁੱਕਰਵਾਰ ਤੱਕ, ਸਾਹਿਲ ਪਟੇਲ ਨੂੰ ਹਿਲਸਬਰੋ ਕਾਉਂਟੀ ਜੇਲ੍ਹ ਵਿੱਚ ਰੱਖਿਆ ਗਿਆ ਸੀ, ਅਤੇ ਉਸਦੀ ਰਿਹਾਈ ਲਈ 2,150 ਡਾਲਰ ਦਾ ਬਾਂਡ ਪੋਸਟ ਕੀਤਾ ਗਿਆ ਹੈ। ਪਬਲਿਕ ਡਿਫੈਂਡਰ ਦਾ ਦਫਤਰ ਸਾਹਿਲ ਦੀ ਤਰਫੋਂ ਕੇਸ ਲੜ ਰਿਹਾ ਹੈ, ਜਿਸ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਸ਼ਰਾਬ ਪੀ ਜਹਾਜ਼ ‘ਚ ਵੱਡਾ ਹੰਗਾਮਾ ਕਰਨ ਵਾਲੇ ਭਾਰਤੀ ਗੁਜਰਾਤੀ ਮੂਲ ਦਾ ਸਾਹਿਲ ਪਟੇਲ ਨਾਮੀ ਵਿਅਕਤੀ ਗ੍ਰਿਫਤਾਰ…
March 24, 2024
3 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












