Home » ਦੱਖਣੀ ਆਕਲੈਂਡ ‘ਚ ਇਸ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੀਆਂ ਐਮਰਜੈਂਸੀ ਸੇਵਾਵਾਂ,ਕੁੱਝ ਸੜਕਾਂ ਨੂੰ ਕੀਤਾ ਗਿਆ ਬੰਦ…
Home Page News • New Zealand Local News • NewZealand

ਦੱਖਣੀ ਆਕਲੈਂਡ ‘ਚ ਇਸ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੀਆਂ ਐਮਰਜੈਂਸੀ ਸੇਵਾਵਾਂ,ਕੁੱਝ ਸੜਕਾਂ ਨੂੰ ਕੀਤਾ ਗਿਆ ਬੰਦ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਦੱਖਣੀ ਆਕਲੈਂਡ ਦੇ ਰੂਰਲ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਇੱਕ ਜਾਇਦਾਦ ਤੇ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਪਹੁੰਚੀਆਂ ਹਨ।ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਅਧਿਕਾਰੀ ਖੇਤਰ ਵਿੱਚ ਪੂਰਵ-ਯੋਜਨਾਬੱਧ ਖੋਜ ਵਾਰੰਟ ਹੋਣ ਦੀ ਪੁਸ਼ਟੀ ਕਰ ਰਹੇ ਹਨ।ਪੁਲਿਸ ਦੁਆਰਾ ਕੋਈ ਹੋਰ ਵੇਰਵੇ ਨਹੀਂ ਦਿੱਤੇ ਗਏ ਹਨ। ਪਾਪਾਕੁਰਾ ਅਤੇ ਕਲੀਵੇਡਨ ਖੇਤਰ ਵਿੱਚ ਚੈਰਿੰਗਟਨ ਰੋਡ ‘ਤੇ ਪੁਲਿਸ ਵੱਲੋਂ ਕੁੱਝ ਹਿੱਸੇ ਨੂੰ ਬੰਦ ਕੀਤਾ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਘਟਨਾ ਸਥਾਨ ਐਂਬੂਲੈਂਸ ਤੋ ਇਲਾਵਾ ਕਈ ਫਾਇਰ ਟਰੱਕ ਵੀ ਪਹੁੰਚੇ ਹੋਏ ਹਨ ਇਸ ਦੇ ਨਾਲ ਹੀ ਪੁਲਿਸ ਹੈਲੀਕਾਪਟਰ ਵੀ ਅਸਮਾਨ ‘ਤੇ ਘੁੰਮਦੇ ਦੇਖਿਆ ਗਿਆ ਹੈ।ਮਾਮਲੇ ਸਬੰਧੀ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।