Home » ਹਰਸਿਮਰਤ ਕੌਰ ਬਾਦਲ ਨੇ ਕੀਤਾ ਸਪੱਸ਼ਟ, ਇਸ ਸੀਟ ਤੋਂ ਲੜਨਗੇ ਚੋਣ…
Home Page News India India News

ਹਰਸਿਮਰਤ ਕੌਰ ਬਾਦਲ ਨੇ ਕੀਤਾ ਸਪੱਸ਼ਟ, ਇਸ ਸੀਟ ਤੋਂ ਲੜਨਗੇ ਚੋਣ…

Spread the news

ਹਰਸਿਮਰਤ ਕੌਰ ਬਾਦਲ ਨੇ ਕੀਤਾ ਸਪੱਸ਼ਟ, ਇਸ ਸੀਟ ਤੋਂ ਲੜਨਗੇ ਚੋਣ
ਬਾਦਲ ਪਰਿਵਾਰ ਦੀ ਨੂੰਹ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਪੰਜਾਬ ਦੀ ਬਠਿੰਡਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜੇਗੀ। ਉਨ੍ਹਾਂ ਅਕਾਲੀ ਦਲ ਵਿੱਚ ਆਪਣੀ ਸੀਟ ਬਦਲਣ ਬਾਰੇ ਚੱਲ ਰਹੀਆਂ ਚਰਚਾਵਾਂ ਦਾ ਖੰਡਨ ਕੀਤਾ ਹੈ। ਵਰਣਨਯੋਗ ਹੈ ਕਿ ਪਹਿਲੀ ਸੂਚੀ ਵਿਚ ਬਠਿੰਡਾ ਸੀਟ ਤੋਂ ਲਗਾਤਾਰ ਤਿੰਨ ਵਾਰ ਸਾਂਸਦ ਬਣੀ ਹਰਸਿਮਰਤ ਦਾ ਨਾਂ ਨਹੀਂ ਐਲਾਨਿਆ ਗਿਆ ਸੀ।

ਦੱਸ ਦਈਏ ਜਦੋਂ ਹਰਸਿਮਰਤ ਤੋਂ ਬਠਿੰਡਾ ਤੋਂ ਟਿਕਟ ਨਾ ਐਲਾਨੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਟਿਕਟ ਦੇਵੇ ਜਾਂ ਨਾ ਦੇਵੇ, ਉਹ ਬਠਿੰਡਾ ਵਿੱਚ ਹੀ ਰਹਿਣਗੇ। ਉਹ ਬਠਿੰਡਾ ਤੋਂ ਇਲਾਵਾ ਹੋਰ ਕਿਤੇ ਨਹੀਂ ਜਾਵੇਗੀ। ਜਿਸ ਤੋਂ ਬਾਅਦ ਸਪੱਸ਼ਟ ਹੋ ਗਿਆ ਹੈ ਕਿ ਉਹ ਬਠਿੰਡਾ ਸੀਟ ਛੱਡਣ ਦੇ ਹੱਕ ਵਿੱਚ ਨਹੀਂ ਹਨ।

ਇਸਤੋਂ ਇਲਾਵਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨ। ਇੱਥੇ ਵੀ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਇਸ ਵਾਰ ਫਿਰੋਜ਼ਪੁਰ ਸੀਟ ਤੋਂ ਹਰਸਿਮਰਤ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਇਸ ਵਾਰ ਲੋਕ ਸਭਾ ਚੋਣ ਲੜਨ ਵਾਲੇ ਅਕਾਲੀ ਪਰਿਵਾਰ ਵਿੱਚੋਂ ਇੱਕ ਹੀ ਉਮੀਦਵਾਰ ਦੀ ਚਰਚਾ ਹੈ।

ਹਰਸਿਮਰਤ ਨੇ ਆਪਣੀ ਪਹਿਲੀ ਚੋਣ 2009 ਵਿੱਚ ਬਠਿੰਡਾ ਸੀਟ ਤੋਂ ਲੜੀ ਸੀ ਅਤੇ ਜਿੱਤੀ ਸੀ। ਉਹ ਇਸ ਸੀਟ ਤੋਂ ਤਿੰਨ ਵਾਰ ਸੰਸਦ ਮੈਂਬਰ ਹੈ। ਜੇਕਰ ਅਕਾਲੀ ਦਲ ਹਰਸਿਮਰਤ ਨੂੰ ਫ਼ਿਰੋਜ਼ਪੁਰ ਤੋਂ ਚੋਣ ਮੈਦਾਨ ਵਿੱਚ ਉਤਾਰਦਾ ਹੈ ਤਾਂ ਇਹ ਉਨ੍ਹਾਂ ਦੀ ਬਠਿੰਡਾ ਤੋਂ ਬਾਹਰ ਪਹਿਲੀ ਚੋਣ ਹੋਵੇਗੀ। ਬਠਿੰਡਾ ਸੀਟ ਛੱਡਣ ਦਾ ਕਾਰਨ 3 ਚੋਣਾਂ ਵਿੱਚ ਜਿੱਤ ਦਾ ਫਰਕ 1.25 ਲੱਖ ਤੋਂ 20 ਹਜ਼ਾਰ ਤੱਕ ਡਿੱਗਣਾ ਅਤੇ ਸ਼ਹਿਰੀ ਵੋਟ ਬੈਂਕ ਲਈ ਭਾਜਪਾ ਨਾਲ ਨਾ ਹੋਣਾ ਮੰਨਿਆ ਜਾ ਰਿਹਾ ਹੈ।

ਵਿਰੋਧੀਆਂ ਵੱਲੋਂ ਘੇਰਾਬੰਦੀ ਦੀਆਂ ਤਿਆਰੀਆਂ ਅਕਾਲੀ ਦਲ ਦੀਆਂ ਚਿੰਤਾਵਾਂ ਵਧਾ ਰਹੀਆਂ ਹਨ। ਭਾਜਪਾ ਜੋ ਕਦੇ ਅਕਾਲੀ ਦਲ ਦੀ ਭਾਈਵਾਲ ਸੀ, ਅੱਜ ਉਸ ਦੀ ਵਿਰੋਧੀ ਪਾਰਟੀ ਹੈ। ਭਾਜਪਾ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਅਤੇ ਪੰਜਾਬ ਦੇ ਸਾਬਕਾ ਆਈਏਐਸ ਅਧਿਕਾਰੀ ਪਰਮਪਾਲ ਕੌਰ ਨੂੰ ਬਠਿੰਡਾ ਤੋਂ ਚੋਣ ਮੈਦਾਨ ਵਿੱਚ ਉਤਾਰਨ ਲਈ ਤਿਆਰ ਹੈ।

ਜਦੋਂਕਿ ਆਮ ਆਦਮੀ ਪਾਰਟੀ ਨੇ ਮੌਜੂਦਾ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਕਾਂਗਰਸ ਨੇ ਇੱਥੋਂ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੱਧੂ ਨੂੰ ਟਿਕਟ ਦਿੱਤੀ ਹੈ। ਉਹ ਅਕਾਲੀ ਦਲ ਵਿੱਚ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਤੋਂ ਲੱਖਾ ਸਿਧਾਣਾ ਨੂੰ ਮੈਦਾਨ ਵਿਚ ਉਤਾਰਿਆ ਹੈ। ਅਜਿਹੇ ‘ਚ ਇੱਥੇ ਕਰੀਬੀ ਮੁਕਾਬਲਾ ਹੋ ਸਕਦਾ ਹੈ।

ਪੰਜਾਬ ਵਿੱਚ ਅਕਾਲੀ ਦਲ ਦੇ ਸਿਰਫ਼ 2 ਸੰਸਦ ਮੈਂਬਰ ਹਨ। ਇਕ ਬਠਿੰਡਾ, ਜਿਸ ‘ਤੇ ਹਰਸਿਮਰਤ ਕੌਰ ਬਾਦਲ ਚੋਣ ਲੜਦੀ ਹੈ। ਦੂਜੇ ਨੰਬਰ ‘ਤੇ ਫ਼ਿਰੋਜ਼ਪੁਰ ਹੈ, ਜਿੱਥੋਂ ਸੁਖਬੀਰ ਬਾਦਲ ਚੋਣ ਜਿੱਤੇ ਹਨ। ਇਸ ਸਾਲ 1 ਅਪ੍ਰੈਲ ਨੂੰ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਉਹ ਲੋਕ ਸਭਾ ਚੋਣ ਨਹੀਂ ਲੜਨਗੇ।

ਬਾਦਲ ਅੱਜ ਚੰਡੀਗੜ੍ਹ ਵਿੱਚ ਪਾਰਟੀ ਆਗੂਆਂ, ਜ਼ਿਲ੍ਹਾ ਪ੍ਰਧਾਨਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੈਂਬਰਾਂ ਨਾਲ ਸੂਬਾਈ ਸੰਸਦੀ ਸੀਟਾਂ ਲਈ ਉਮੀਦਵਾਰਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਦਿਨਾ ਮੀਟਿੰਗ ਕਰ ਰਹੇ ਸਨ। ਜਿਸ ‘ਚ ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਚੋਣ ਨਾ ਲੜਨ ਦੀ ਗੱਲ ਕਹੀ।