Home » ਆਕਲੈਂਡ ‘ਚ ਲਗਜ਼ਰੀ ਕਾਰਾਂ ਚੋਰੀ ਕਰ ਭੱਜੇ ਹਲਕੀ ਉਮਰ ਦੇ ਜਵਾਕ ਪੁਲਿਸ ਨੇ ਕੀਤੇ ਕਾਬੂ…
Home Page News New Zealand Local News NewZealand

ਆਕਲੈਂਡ ‘ਚ ਲਗਜ਼ਰੀ ਕਾਰਾਂ ਚੋਰੀ ਕਰ ਭੱਜੇ ਹਲਕੀ ਉਮਰ ਦੇ ਜਵਾਕ ਪੁਲਿਸ ਨੇ ਕੀਤੇ ਕਾਬੂ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਇੱਕ ਘਰ ਤੋਂ ਦੋ “ਹਾਈ-ਐਂਡ”, ਲਗਜ਼ਰੀ ਕਾਰਾਂ ਚੋਰੀ ਕਰਨ ਦੇ ਮਾਮਲੇ ਸਬੰਧੀ ਪੁਲਿਸ ਨੇ ਤਿੰਨ 14 ਤੋ 17 ਸਾਲ ਦੀ ਉਮਰ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਨੇ ਦੱਸਿਆ ਕਿ ਕਾਰਾਂ ਅਤੇ ਹੋਰ ਸਮਾਨ ਮਾਊਂਟ ਵੈਲਿੰਗਟਨ ਦੇ ਇੱਕ ਪਤੇ ਤੋਂ ਬੀਤੀ ਦੇਰ ਰਾਤ ਜਾਂ ਅੱਜ ਤੜਕੇ ਚੋਰੀ ਕੀਤੀਆਂ ਗਈਆਂ ਸਨ।ਕਥਿਤ ਦੋਸ਼ੀਆਂ ਵਿੱਚੋਂ ਦੋ ਦੀ ਉਮਰ 14 ਸਾਲ ਅਤੇ ਤੀਸਰੇ ਦੀ ਉਮਰ 17 ਸਾਲ ਹੈ।ਪੁਲਿਸ ਨੇ ਇਹਨਾਂ ਚੋਰਾਂ ਨੂੰ ਗਲੇਨ ਇਨੇਸ ਇਲਾਕੇ ਤੋ ਗ੍ਰਿਫ਼ਤਾਰ ਕੀਤਾ ਹੈ।