ਆਕਲੈਂਡ(ਡੇਲੀ ਖ਼ਬਰ)ਨਿਊਜ਼ੀਲੈਂਡ ਵੱਸਦੇ ਪੰਜਾਬੀ ਭਾਈਚਾਰੇ ਲਈ ਇਹ ਬੜੇ ਦੁੱਖ ਦੀ ਖਬਰ ਹੈ ਭਾਈਚਾਰੇ ਵਿੱਚ ਜਾਣੇ ਪਛਾਣੇ ਜਾਂਦੇ ਨੌਜਵਾਨ ਰਵੀ ਪੰਜਕੋਹਾ ਦੇ ਸਤਿਕਾਰਯੋਗ ਤਾਇਆ ਜੀ ਸ:ਦੀਦਾਰ ਸਿੰਘ ਮਾਵੀ ਇਸ ਫਾਨੀ ਸੰਸਾਰ ਤੋ ਕੂਚ ਕਰ ਗਏ ਉਹ ਪਿਛਲੇ ਕੁੱਝ ਸਮੇਂ ਤੋ ਬਿਮਾਰ ਸਨ ਅਤੇ ਬੀਤੇ ਕੱਲ ਉਹਨਾ ਆਪਣੇ ਆਖਰੀ ਸਾਹ ਲਏ।ਸਰਦਾਰ ਦੀਦਾਰ ਸਿੰਘ ਬੜੇ ਹੀ ਮਿਲਾਪੜੇ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ ਉਹ ਕਰੀਬ 30 ਸਾਲ ਤੋਂ ਨਿਊਜ਼ੀਲੈਂਡ ਵਿੱਚ ਰਹਿ ਰਹੇ ਸਨ।ਉਹ ਮਨਜੀਤ ਸਿੰਘ ਪੁਰੇਵਾਲ ਅਤੇ ਸੁਖਜੀਤ ਸਿੰਘ ਪੁਰੇਵਾਲ ਦਾ ਮਾਮਾ ਜੀ ਲੱਗਦੇ ਸਨ।ਉਹਨਾ ਦਾ ਅੰਤਿਮ ਸੰਸਕਾਰ 13 ਸਤੰਬਰ ਨੂੰ ਦੁਪਹਿਰ 1 ਵਜੇ Anns Funeral Home & Onsite Cremations 11c Bolderwood Place, Wiri, ਵਿਖੇ ਦੁਪਹਿਰ 1 ਵਜੇ ਕੀਤਾ ਜਾਵੇਗਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਰਵੀ ਪੰਜਕੋਹਾ ਨਾਲ 0212159650 ਤੇ ਰਾਬਤਾ ਕੀਤਾ ਜਾ ਸਕਦਾ ਹੈ।
ਰਵੀ ਪੰਜਕੋਹਾ ਨੂੰ ਸਦਮਾ ਸਤਿਕਾਰਯੋਗ ਤਾਇਆ ਸ ਦੀਦਾਰ ਸਿੰਘ ਮਾਵੀ ਦਾ ਹੋਇਆ ਦੇਹਾਂਤ….













Add Comment