Home » ਵਾਈਕਾਟੋ ‘ਚ ਲਾਪਤਾ ਚੱਲ ਰਹੀ ਲੜਕੀ ਦੀ ਭਾਲ ਲਈ ਪੁਲਿਸ ਨੇ ਭਾਈਚਾਰੇ ਨੂੰ ਕੀਤੀ ਅਪੀਲ…
Home Page News New Zealand Local News NewZealand

ਵਾਈਕਾਟੋ ‘ਚ ਲਾਪਤਾ ਚੱਲ ਰਹੀ ਲੜਕੀ ਦੀ ਭਾਲ ਲਈ ਪੁਲਿਸ ਨੇ ਭਾਈਚਾਰੇ ਨੂੰ ਕੀਤੀ ਅਪੀਲ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਵਾਈਕਾਟੋ ਪੁਲਿਸ ਵੱਲੋਂ ਮੀਲਾ ਨਾਮ ਦੀ ਲਾਪਤਾ ਚੱਲ ਰਹੀ ਲੜਕੀ ਦੀ ਭਾਲ ਲਈ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ।ਪੁਲਿਸ ਨੇ ਕਿਹਾ ਕਿ ਮੀਲਾ ਬਲੈਕ ਨੂੰ ਆਖਰੀ ਵਾਰ ਕੱਲ੍ਹ ਸਵੇਰੇ 11 ਵਜੇ ਦੇ ਕਰੀਬ ਟੀ-ਰਾਪਾ ਹਮਿਲਟਨ ਵਿੱਚ ਇੱਕ ਸ਼ਾਪਿੰਗ ਸੈਂਟਰ ਵਿੱਚ ਦੇਖਿਆ ਗਿਆ ਸੀ ਅਤੇ ਉਸ ਤੋ ਬਾਅਦ ਉਸ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ।ਪੁਲਿਸ ਅਤੇ ਉਸਦੇ ਪਰਿਵਾਰ ਵਾਲੇ ਉਸਦੀ ਭਲਾਈ ਲਈ ਚਿੰਤਤ ਹੈ।ਜੇਕਰ ਤੁਸੀਂ ਮੀਲਾ ਨੂੰ ਦੇਖਿਆ ਹੈ, ਜਾਂ ਕੋਈ ਜਾਣਕਾਰੀ ਹੈ ਜੋ ਉਸ ਨੂੰ ਲੱਭਣ ਵਿੱਚ ਪੁਲਿਸ ਦੀ ਮਦਦ ਕਰ ਸਕਦੀ ਹੈ ਤਾਂ ਕਿਰਪਾ ਕਰਕੇ ਫਾਈਲ ਨੰਬਰ 240421/1139 ਦਾ ਹਵਾਲੇ ਨਾਲ ਪੁਲਿਸ ਨੂੰ 111 ‘ਤੇ ਸੰਪਰਕ ਕਰ ਸਕਦੇ ਹੋ।