Home » ਅਮਰੀਕਾ ‘ਚ ਭਾਰਤੀ ਨਾਗਰਿਕ ਨੂੰ 5 ਸਾਲ ਦੀ ਸਜ਼ਾ: ਡਾਰਕ ਵੈੱਬ ‘ਤੇ ਨਸ਼ੇ ਵੇਚ ਕੇ ਕਮਾਏ 15 ਕਰੋੜ…
Home Page News India World World News

ਅਮਰੀਕਾ ‘ਚ ਭਾਰਤੀ ਨਾਗਰਿਕ ਨੂੰ 5 ਸਾਲ ਦੀ ਸਜ਼ਾ: ਡਾਰਕ ਵੈੱਬ ‘ਤੇ ਨਸ਼ੇ ਵੇਚ ਕੇ ਕਮਾਏ 15 ਕਰੋੜ…

Spread the news

ਅਮਰੀਕਾ ਦੇ  ੳਹਾਇੳ ਰਾਜ ਚ’ ਰਹਿੰਦੇ ਇਕ ਭਾਰਤੀ ਬਨਮੀਤ ਸਿੰਘ ਦੀ ਉਮਰ 40 ਸਾਲ ਜੋ ਭਾਰਤ ਦੇ ਰਾਜ ਉੱਤਰਾਖੰਡ ਜ਼ਿਲ੍ਹਾ ਨੈਨੀਤਾਲ ਦੇ ਹਲਦਵਾਨੀ ਦਾ ਰਹਿਣ ਵਾਲਾ ਹੈ। ਉਸ ਨੂੰ 2019 ਵਿਚ ਲੰਡਨ ਵਿਚ ਗ੍ਰਿਫਤਾਰ ਕੀਤਾ ਗਿਆ ਸੀ।ਇਹ ਭਾਰਤੀ ਨਾਗਰਿਕ ਜਿਸ ਦਾ ਨਾਂ  ਬਨਮੀਤ ਸਿੰਘ ਹੈ। ਉਸ  ਨੂੰ ਡਾਰਕ ਵੈੱਬ ‘ਤੇ ਨਸ਼ੇ ਵੇਚਣ ਦਾ ਅਦਾਲਤ ਨੇ ਦੋਸ਼ੀ ਠਹਿਰਾਇਆ  ਹੈ।ਅਤੇ  ਉਸ ਨੂੰ 5 ਸਾਲ ਦੀ ਸਜ਼ਾ ਵੀ ਸੁਣਾਈ ਗਈ ਹੈ। ਇਸ ਤੋਂ ਇਲਾਵਾ ਉਸ ਕੋਲੋਂ ਨਸ਼ਾ ਵੇਚ ਕੇ ਕਮਾਏ 150 ਮਿਲੀਅਨ ਡਾਲਰ ਜ਼ਬਤ ਕਰਨ ਦਾ ਵੀ ਅਦਾਲਤ ਨੇ ਹੁਕਮ ਜਾਰੀ ਕੀਤਾ ਹੈ। ਬਨਮੀਤ ਸਿੰਘ ਦਾ ਭਾਰਤ ਤੋ ਹਲਦਵਾਨੀ ਦਾ ਰਹਿਣ ਵਾਲਾ ਹੈ। ਉਸ ਨੂੰ ਅਪ੍ਰੈਲ 2019 ਵਿੱਚ ਲੰਡਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਮਾਰਚ 2023 ਵਿੱਚ ਉਸ ਨੂੰ ਅਮਰੀਕਾ ਦੇ  ਹਵਾਲੇ ਕਰ ਦਿੱਤਾ ਗਿਆ ਸੀ। ਉਸ ਨੇ ਇਸ ਸਾਲ ਜਨਵਰੀ ਵਿਚ ਅਦਾਲਤੀ ਕਾਰਵਾਈ ਦੌਰਾਨ ਅਮਰੀਕਾ ਦੀ  ਅਦਾਲਤ ਆਪਣਾ ਦੋਸ਼ ਕਬੂਲ ਕੀਤਾ ਸੀ।ਦੱਸਣਯੋਗ ਹੈ ਕਿ ‘ਸਿਲਕ ਰੋਡ’ ਡਾਰਕ ਵੈੱਬ ‘ਤੇ ਜੋ ਇਕ ਮਾਰਕੀਟਿੰਗ ਵੈੱਬਸਾਈਟ ਹੈ। ਜਿਸ ਤੇ ਉਹ ਨਸ਼ੀਲੇ ਪਦਾਰਥ ਅਤੇ ਹੋਰ ਖਤਰਨਾਕ ਨਸ਼ੇ ਇੱਥੋ ਸਪਲਾਈ ਕਰਦਾ ਸੀ। ਅਤੇ ਉਸ ਨੇ ਡਰੱਗ ਵੇਚਣ ਲਈ ਡਾਰਕ ਵੈੱਬ ‘ਤੇ ਮਾਰਕੀਟਿੰਗ ਸਾਈਟਾਂ ਬਣਾਈਆਂ ਸਨ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, ਬਨਮੀਤ ਸਿੰਘ ਨੇ ਡਾਰਕ ਵੈੱਬ ‘ਤੇ ਮਾਰਕੀਟਿੰਗ ਸਾਈਟਾਂ ਬਣਾਈਆਂ। ਇਸ ਦੇ ਨਾਂ ਸਿਲਕ ਰੋਡ, ਅਲਫ਼ਾ ਬੇ, ਹੰਸਾ ਸਨ। ਇੱਥੇ ਉਹ ਨਸ਼ੀਲੇ ਪਦਾਰਥਾਂ ਅਤੇ ਹੋਰ ਨਸ਼ੀਲੀਆਂ ਦਵਾਈਆਂ ਜਿਵੇਂ ਕਿ ਫੈਂਟਾਨਿਲ, ਐਲਐਸਡੀ, ਐਕਸਟਸੀ, ਕੇਟਾਮਾਈਨ ਅਤੇ ਟ੍ਰਾਮਾਡੋਲ ਵੇਚਦਾ ਸੀ।ਦਵਾਈਆਂ ਖਰੀਦਣ ਵਾਲੇ ਗਾਹਕ ਕ੍ਰਿਪਟੋਕਰੰਸੀ ਰਾਹੀਂ ਭੁਗਤਾਨ ਕਰਦੇ ਸਨ। ਇਸ ਤੋਂ ਬਾਅਦ ਬਨਮੀਤ ਨੇ ਖੁਦ ਡਰੱਗਜ਼ ਭੇਜਣ ਦੀ ਜ਼ਿੰਮੇਵਾਰੀ ਸੰਭਾਲੀ ਸੀ। ਉਹ ਯੂ.ਐੱਸ. ਮੇਲ ਜਾਂ ਹੋਰ ਸੇਵਾਵਾਂ ਰਾਹੀਂ ਯੂਰਪ ਤੋਂ ਅਮਰੀਕਾ ਤੱਕ ਨਸ਼ੇ ਪਹੁੰਚਾਉਂਦਾ ਸੀ। 2012 ਤੋਂ ਜੁਲਾਈ 2017 ਦੇ ਵਿਚਕਾਰ, ਬਨਮੀਤ ਸਿੰਘ ਦੇ ਅਮਰੀਕਾ ਵਿੱਚ ਨਸ਼ੇ ਵੇਚਣ ਦੇ 8 ਕੇਂਦਰ ਸਨ। ਇਹ ਸਾਰੇ ਓਹੀਓ, ਫਲੋਰੀਡਾ, ਮੈਰੀਲੈਂਡ, ਨਿਊਯਾਰਕ ਅਤੇ ਵਾਸ਼ਿੰਗਟਨ ਰਾਜ ਵਿੱਚ ਸਨ। ਬਨਮੀਤ ਸਿੰਘ ਅਮਰੀਕਾ, ਕੈਨੇਡਾ, ਬਰਤਾਨੀਆ ‘ਚ ਵੀ ਨਸ਼ੇ ਵੇਚਦਾ ਸੀ।ਜਿੱਥੇ ਮੌਜੂਦ ਮੁਲਾਜ਼ਮ ਨਸ਼ੇ ਦੀ ਖੇਪ ਲੈ ਕੇ ਮੁੜ ਪੈਕਿੰਗ ਕਰਦੇ ਸਨ। ਇਸ ਤੋਂ ਬਾਅਦ ਅਮਰੀਕਾ ਦੇ ਸਾਰੇ 50 ਰਾਜਾਂ ਤੋਂ ਇਲਾਵਾ ਕੈਨੇਡਾ, ਇੰਗਲੈਂਡ, ਆਇਰਲੈਂਡ ਅਤੇ ਜਮਾਇਕਾ ਵਰਗੇ ਦੇਸ਼ਾਂ ਵਿੱਚ ਉਸ ਵੱਲੋ ਨਸ਼ੇ ਪਹੁੰਚਾਏ ਗਏ।ਹੌਲੀ-ਹੌਲੀ ਬਨਮੀਤ ਸਿੰਘ ਦਾ ਨਸ਼ੇ ਦਾ  ਕਾਰੋਬਾਰ ਵਧਣ ਲੱਗਾ। ਉਸ ਨੇ ਅਮਰੀਕਾ ਭਰ ਵਿੱਚ ਸੈਂਕੜੇ ਕਿਲੋ ਨਸ਼ੇ ਵੇਚਣੇ ਸ਼ੁਰੂ ਕਰ ਦਿੱਤੇ। ਇਸ ਰਾਹੀਂ ਬਨਮੀਤ ਨੇ ਕਰੋੜਾਂ ਡਾਲਰਾਂ  ਦਾ ਨਸ਼ਿਆਂ ਦਾ ਕਾਰੋਬਾਰ ਕੀਤਾ। ਉਹ ਕ੍ਰਿਪਟੋਕਰੰਸੀ ਖਾਤੇ ਦੀ ਵਰਤੋਂ ਕਰਕੇ ਨਸ਼ੀਲੇ ਪਦਾਰਥਾਂ ਦੀ ਕਮਾਈ ਨੂੰ ਜਾਇਜ਼ ਬਣਾਉਣ ਲਈ ਕੰਮ ਕਰ ਰਿਹਾ ਸੀ। ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ, ਬਨਮੀਤ  ਸਿੰਘ ਨੇ ਇਸ ਤਰ੍ਹਾਂ ਲਗਭਗ 1.25 ਹਜ਼ਾਰ ਕਰੋੜ ਰੁਪਏ ਕਮਾਏ।ਅਦਾਲਤ ਨੇ ਉਸ ਨੂੰ 5 ਸਾਲ ਦੀ ਸ਼ਜਾ ਦੇ ਨਾਲ ਨਸ਼ੇ ਚ’ ਕਮਾਏ 150 ਮਿਲੀਅਨ ਡਾਲਰ ਜ਼ਬਤ ਕਰਨ ਦੇ ਹੁਕਮ ਵੀ ਜਾਰੀ ਕੀਤਾ ਹੈ।