Home » ਆਕਲੈਂਡ ‘ਚ ਚੋਰਾਂ ਦੀ ਦਹਿਸ਼ਤ ਹੁਣ ਫਿਰ ਲੁੱਟਿਆਂ ਜਿਊਲਰੀ ਸਟੋਰ..
Home Page News New Zealand Local News NewZealand

ਆਕਲੈਂਡ ‘ਚ ਚੋਰਾਂ ਦੀ ਦਹਿਸ਼ਤ ਹੁਣ ਫਿਰ ਲੁੱਟਿਆਂ ਜਿਊਲਰੀ ਸਟੋਰ..

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਨਿਊ ਮਾਰਕੀਟ ‘ਚ ਇੱਕ ਗਹਿਣਿਆਂ ਦੀ ਦੁਕਾਨ ਨੂੰ ਕੁੱਝ ਦਿਨਾਂ ਵਿੱਚ ਦੂਜੇ ਵਾਰ ਲੁੱਟੇ ਜਾਣ ਦੀ ਖਬਰ ਹੈ।ਕੱਲ ਸ਼ਾਮ 7.30 ਵਜੇ ਦੇ ਕਰੀਬ ਪੁਲਿਸ ਨੂੰ ਲੁੱਟ ਦੀ ਵਾਰਦਾਤ ਸਬੰਧੀ ਸੂਚਿਤ ਕੀਤਾ ਗਿਆ ਸੀ।ਦੱਸਿਆ ਜਾ ਰਿਹਾ ਹੈ ਕਿ ਚਾਰ ਲੋਕਾਂ ਦੇ ਇੱਕ ਗਰੁੱਪ ਵੱਲੋਂ ਮਾਸਕ ਪਾ ਕੇ ਨਿਊ ਮਾਰਕੀਟ ਦੇ ਬ੍ਰੌਡਵੇਅ ਰੋਡ ਸਥਿਤ ‘ਤੇ ਸਟੋਰ ਵਿੱਚ ਘਟਨਾ ਨੂੰ ਅੰਜਾਮ ਦਿੱਤਾ ਗਿਆ।ਪੁਲਿਸ ਨੇ ਕਿਹਾ ਕਿ ਇਹ ਸਮੂਹ ਕਈ ਚੀਜ਼ਾਂ ਲੁੱਟ ਇੱਕ ਵਾਹਨ ਵਿੱਚ ਫਰਾਰ ਹੋਇਆ ਸੀ। ਹਾਲਾਂਕਿ ਵਾਹਨ ਮੌਰਾਨੁਈ ਐਵੇਟ ‘ਤੇ ਥੋੜੀ ਦੂਰੀ ‘ਤੇ ਛੱਡਿਆ ਹੋਇਆ ਮਿਲਿਆ ਸੀ ਪਰ ਸਮਾਨ ‘ਤੇ ਲੁਟੇਰਿਆਂ ਦੀ ਭਾਲ ਲਗਾਤਾਰ ਜਾਰੀ ਹੈ।