Home » ਕੈਲੀਫੋਰਨੀਆ ‘ਚ ਭਾਰਤੀ ਨੂੰ ਵੱਡੇ ਪੱਧਰ ‘ਤੇ ਧੌਖਾਧੜੀ ਕਰਨ ਦੇ ਦੋਸ਼ ਚ’ ਡੇਢ ਸਾਲ ਕੈਦ…
Home Page News India World World News

ਕੈਲੀਫੋਰਨੀਆ ‘ਚ ਭਾਰਤੀ ਨੂੰ ਵੱਡੇ ਪੱਧਰ ‘ਤੇ ਧੌਖਾਧੜੀ ਕਰਨ ਦੇ ਦੋਸ਼ ਚ’ ਡੇਢ ਸਾਲ ਕੈਦ…

Spread the news

ਭਾਰਤੀ  ਮੂਲ ਦੇ ਤਕਨੀਕੀ ਉਦਯੋਗਪਤੀ ਮਨੀਸ਼ ਲ਼ਛਵਾਨੀ  ਨੂੰ ਆਪਣੀ ਕੰਪਨੀ, ਹੈੱਡਸਪਿਨ ਇੰਕ. ਦੇ ਵਿੱਤ, ਕੈਲੀਫੋਰਨੀਆ ਚ’ ਸਥਿੱਤ ਦੇ ਬਾਰੇ ਨਿਵੇਸ਼ਕਾਂ ਨੂੰ ਝੂਠ ਬੋਲਣ ਲਈ 18 ਮਹੀਨਿਆਂ ਦੀ ਕੈਦ ਅਤੇ 1 ਮਿਲੀਅਨ ਡਾਲਰ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।ਉਸ ਨੇ 100 ਮਿਲੀਅਨ ਡਾਲਰ ਤੋਂ ਵੱਧ ਜੁਟਾਉਣ ਲਈ ਝੂਠੀ ਵਿੱਤੀ ਜਾਣਕਾਰੀ ਦੇਣ ਦੀ ਕੋਰਟ ਚ’ ਗੱਲ ਵੀ  ਸਵੀਕਾਰ ਕੀਤੀ। ਲਛਵਾਨੀ ਨੇ ਇਨਵੌਇਸ ਵੀ ਬਦਲੇ ਅਤੇ ਮਾਲੀਏ ਦੇ ਅੰਕੜੇ ਵਧਾਉਣ ਲਈ ਕੰਪਨੀ ਦੇ ਲੇਖਾਕਾਰ ਨੂੰ ਧੋਖਾ ਦਿੱਤਾ ਸੀ।ਹਾਲਾਂਕਿ ਵਿੱਤੀ ਰਿਪੋਰਟਿੰਗ ਵਿੱਚ ਅੰਤਰ 2020 ਵਿੱਚ ਸਾਹਮਣੇ ਆਏ ਜਦੋਂ ਇੱਕ ਕਰਮਚਾਰੀ ਨੇ ਇਹ  ਚਿੰਤਾਵਾਂ ਉਠਾਈਆਂ। ਇੱਕ ਆਡਿਟ ਵਿੱਚ ਲਛਵਾਨੀ ਦੀ ਧੋਖਾਧੜੀ ਦਾ ਖੁਲਾਸਾ ਹੋਇਆ, ਜਿਸ ਨਾਲ ਉਸਨੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।ਸਜ਼ਾ ਸੁਣਾਉਣ ਦੌਰਾਨ ਲਛਵਾਨੀ ਦੀ ਹੰਝੂ ਭਰੀ ਮੁਆਫੀ ਦੇ ਬਾਵਜੂਦ, ਜੱਜ ਨੇ ਨਿਵੇਸ਼ਕਾਂ ਦੇ ਪੈਸੇ ਨਾ ਗੁਆਉਣ ਦੀਆਂ ਦਲੀਲਾਂ ਨੂੰ ਰੱਦ ਕਰਦਿਆਂ, 18 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ।ਜੱਜ ਨੇ ਜੁਰਮ ਦੀ ਗੰਭੀਰਤਾ ‘ਤੇ ਜ਼ੋਰ ਦਿੰਦੇ ਹੋਏ ਨਤੀਜਿਆਂ ਦੀ ਲੋੜ ‘ਤੇ ਜ਼ੋਰ ਦਿੱਤਾ।ਹਾਲਾਂਕਿ ਸਰਕਾਰੀ ਵਕੀਲਾਂ ਨੇ ਪੰਜ ਸਾਲ ਦੀ ਸਜ਼ਾ ਦੀ ਮੰਗ ਕੀਤੀ ਸੀ, ਲਛਵਾਨੀ ਦੀ ਸਜ਼ਾ ਘੱਟ ਸੀ। ਉਸ ਨੂੰ ਆਉਂਦੀ 2 ਸਤੰਬਰ ਤੱਕ ਜੇਲ੍ਹ ਵਿੱਚ ਉਸ ਨੂੰ  ਆਤਮ ਸਮਰਪਣ ਕਰਨਾ ਹੋਵੇਗਾ।