Home » ਲੰਡਨ ‘ਚ ਹੋਵੇਗਾ ਅਨੰਤ ਅੰਬਾਨੀ ਤੇ ਰਾਧਿਕਾ ਦਾ ਵਿਆਹ, ਇਸ ਆਲੀਸ਼ਾਨ ਹੋਟਲ ‘ਚ ਤਿਆਰੀਆਂ ਹੋਈਆਂ ਸ਼ੁਰੂ
Home Page News India India News World World News

ਲੰਡਨ ‘ਚ ਹੋਵੇਗਾ ਅਨੰਤ ਅੰਬਾਨੀ ਤੇ ਰਾਧਿਕਾ ਦਾ ਵਿਆਹ, ਇਸ ਆਲੀਸ਼ਾਨ ਹੋਟਲ ‘ਚ ਤਿਆਰੀਆਂ ਹੋਈਆਂ ਸ਼ੁਰੂ

Spread the news

ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਨੇ ਵਿਸ਼ਵ ਪੱਧਰ ‘ਤੇ ਕਾਫੀ ਸੁਰਖੀਆਂ ਬਟੋਰੀਆਂ। ਇਸ ਸ਼ਾਨਦਾਰ ਸਮਾਗਮ ਵਿੱਚ ਦੁਨੀਆ ਭਰ ਦੀਆਂ ਪ੍ਰਸਿੱਧ ਹਸਤੀਆਂ ਗੁਜਰਾਤ ਦੇ ਜਾਮਨਗਰ ਪਹੁੰਚੀਆਂ ਸਨ। ਅੰਬਾਨੀ ਪਰਿਵਾਰ ਦੇ ਇਸ ਜਸ਼ਨ ਵਿੱਚ ਕਈ ਵੱਡੇ ਸਿਤਾਰਿਆਂ ਨੇ ਵੀ ਪਰਫਾਰਮ ਕੀਤਾ। ਇਸ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਜੇ ਵੀ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ। ਦੱਸ ਦਈਏ ਕਿ ਅਨੰਤ ਅੰਬਾਨੀ ਜੁਲਾਈ ਵਿੱਚ ਆਪਣੀ ਪ੍ਰੇਮਿਕਾ ਰਾਧਿਕਾ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ, ਜਿਸ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ।ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦਾ ਫੰਕਸ਼ਨ ਪ੍ਰੀ-ਵੈਡਿੰਗ ਤੋਂ ਵੀ ਸ਼ਾਨਦਾਰ ਹੋਣ ਜਾ ਰਿਹਾ ਹੈ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਦੋਹਾਂ ਦੇ ਵਿਆਹ ਦਾ ਫੰਕਸ਼ਨ ਲੰਡਨ ਦੇ ਸਟੋਕ ਪਾਰਕ ਅਸਟੇਟ ‘ਚ ਆਯੋਜਿਤ ਹੋਣ ਜਾ ਰਿਹਾ ਹੈ। ਸਮਾਗਮ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਨੀਤਾ ਅੰਬਾਨੀ ਖੁਦ ਆਪਣੇ ਬੇਟੇ ਦੇ ਇਸ ਫੰਕਸ਼ਨ ਦੀ ਹਰ ਗੱਲ ‘ਤੇ ਨਜ਼ਰ ਰੱਖ ਰਹੀ ਹੈ।300 ਏਕੜ ਵਿੱਚ ਫੈਲਿਆ ਇਹ ਆਲੀਸ਼ਾਨ ਹੋਟਲ ਸਾਲ 1066 ਵਿੱਚ ਬਣਾਇਆ ਗਿਆ ਸੀ, ਜਿਸਦਾ ਵਿਸਤਾਰ 1760 ਵਿੱਚ ਕੀਤਾ ਗਿਆ ਸੀ। ਇਸ ਹੋਟਲ ਵਿੱਚ 49 ਲਗਜ਼ਰੀ ਕਮਰੇ, ਝੀਲਾਂ, ਬਗੀਚੇ, ਸਮਾਰਕ, ਸਪਾ, ਕਲੱਬ ਹਾਊਸ, ਰੈਸਟੋਰੈਂਟ, ਜਿਮ ਫਿਟਨੈਸ ਸੈਂਟਰ, ਟੈਨਿਸ ਕੋਰਟ, ਗੋਲਫ ਕੋਰਸ ਸਮੇਤ ਸਾਰੀਆਂ ਸਹੂਲਤਾਂ ਮੌਜੂਦ ਹਨ। ਇਹ ਬ੍ਰਿਟੇਨ ਦੀਆਂ ਸਭ ਤੋਂ ਮਹਿੰਗੀਆਂ ਜਾਇਦਾਦਾਂ ਵਿੱਚ ਸ਼ਾਮਲ ਹਨ।ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਵਿਆਹ ਸਮਾਰੋਹ ਲਈ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਸੱਦਾ ਪੱਤਰ ਵੀ ਭੇਜਿਆ ਗਿਆ ਹੈ।