ਲੋਕ ਸਭਾ ਚੋਣਾਂ 2024 ਤਹਿਤ ਦੂਜੇ ਗੇੜ ਦੀਆਂ ਵੋਟਾਂ ਅੱਜ ਸ਼ੁੱਕਰਵਾਰ ਨੂੰ ਪੈਣਗੀਆਂ। 26 ਅਪ੍ਰੈਲ ਨੂੰ ਦੇਸ਼ ਦੇ 13 ਸੂਬਿਆਂ ਦੀਆਂ 88 ਸੀਟਾਂ ‘ਤੇ ਵੋਟਿੰਗ ਹੋਵੇਗੀ। ਇਸ ਤੋਂ ਪਹਿਲਾਂ 19 ਅਪ੍ਰੈੱਲ ਨੂੰ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ‘ਤੇ ਵੋਟਿੰਗ ਹੋਈ ਸੀ। ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ’ਚ ਹੋਣ ਵਾਲੀਆਂ 13 ਸੂਬਿਆਂ ਦੀਆਂ 88 ਸੀਟਾਂ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਬੁੱਧਵਾਰ ਸ਼ਾਮ ਨੂੰ ਬੰਦ ਹੋ ਗਿਆ। ਹੁਣ ਇਨ੍ਹਾਂ ਲੋਕ ਸਭਾ ਸੀਟਾਂ ਦੇ ਵੋਟਰ 26 ਅਪ੍ਰੈਲ ਨੂੰ 1206 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਚੋਣ ਕਮਿਸ਼ਨ ਵੱਲੋਂ 9 ਅਪ੍ਰੈਲ ਨੂੰ ਜਾਰੀ ਕੀਤੇ ਗਏ ਬਿਆਨ ਮੁਤਾਬਕ ਇਨ੍ਹਾਂ ਸਾਰੇ ਸੂਬਿਆਂ ਵਿਚ ਕੁੱਲ 2633 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿਚੋਂ 1428 ਨਾਮਜ਼ਦਗੀ ਪੱਤਰਾਂ ਦੀ ਪੜਤਾਲ ਉਪਰੰਤ ਸਹੀ ਪਾਏ ਗਏ ਅਤੇ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਮਗਰੋਂ ਹੁਣ ਕੁੱਲ 1206 ਉਮੀਦਵਾਰ ਮੈਦਾਨ ਵਿਚ ਬਚੇ ਹਨ। ਇਨ੍ਹਾਂ ਲੋਕ ਸਭਾ ਸੀਟਾਂ ‘ਤੇ ਪੈਣਗੀਆਂ ਵੋਟਾਂ 26 ਅਪ੍ਰੈਲ ਨੂੰ ਆਸਾਮ ਅਤੇ ਬਿਹਾਰ ਤੋਂ 5-5, ਛੱਤੀਸਗੜ੍ਹ ਤੋਂ 3, ਜੰਮੂ-ਕਸ਼ਮੀਰ ਤੋਂ 1, ਕਰਨਾਟਕ ਤੋਂ 14, ਕੇਰਲ ਤੋਂ 20, ਮੱਧ ਪ੍ਰਦੇਸ਼ ਤੋਂ 7, ਮਹਾਰਾਸ਼ਟਰ ਤੋਂ 8, ਮਣੀਪੁਰ ਤੋਂ 1, ਰਾਜਸਥਾਨ ਤੋਂ 13, ਤ੍ਰਿਪੁਰਾ ਤੋਂ ਇਕ, ਉੱਤਰ ਪ੍ਰਦੇਸ਼ ਦੀਆਂ 8 ਲੋਕ ਸਭਾ ਸੀਟਾਂ ਅਤੇ ਪੱਛਮੀ ਬੰਗਾਲ ਦੀਆਂ 3 ਲੋਕ ਸਭਾ ਸੀਟਾਂ ’ਤੇ ਵੋਟਾਂ ਪੈਣਗੀਆਂ। ਦੱਸ ਦੇਈਏ ਕਿ ਪਹਿਲੇ ਗੇੜ ਦੀਆਂ ਚੋਣਾਂ ਵਿਚ 65 ਫ਼ੀਸਦੀ ਵੋਟਾਂ ਪਈਆਂ ਸਨ। ਇਸ ਲਈ ਵੋਟਿੰਗ ਫ਼ੀਸਦੀ ਵਧਾਉਣਾ ਵੀ ਇਕ ਵੱਡੀ ਚੁਣੌਤੀ ਹੋਵੇਗੀ। ਸਾਲ 2019 ਵਿਚ NDA ਨੇ 88 ਸੀਟਾਂ ਵਿਚੋਂ 55 ਤੋਂ ਵੱਧ ਸੀਟਾਂ ਜਿੱਤੀਆਂ ਸਨ। ਇਨ੍ਹਾਂ ਦਿੱਗਜਾਂ ਦੀ ਕਿਸਮਤ ਲੱਗੀ ਦਾਅ ‘ਤੇ ਚੋਣਾਂ ਦੇ ਦੂਜੇ ਗੇੜ ‘ਚ ਵੱਖ-ਵੱਖ ਪਾਰਟੀਆਂ ਦੇ ਅਹਿਮ ਉਮੀਦਵਾਰ ਜਿਵੇਂ ਕਿ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ (ਤਿਰੂਵਨੰਤਪੁਰਮ), ਭਾਜਪਾ ਦੇ ਤੇਜਸਵੀ ਸੂਰਿਆ (ਬੈਂਗਲੁਰੂ ਦੱਖਣੀ), ਹੇਮਾ ਮਾਲਿਨੀ (ਮਥੁਰਾ), ਅਰੁਣ ਗੋਵਿਲ (ਮੇਰਠ), ਕਾਂਗਰਸ ਆਗੂ ਰਾਹੁਲ ਗਾਂਧੀ (ਵਾਇਨਾਡ), ਸ਼ਸ਼ੀ ਥਰੂਰ (ਤਿਰੂਵਨੰਤਪੁਰਮ), ਕਰਨਾਟਕ ਦੇ ਉਪ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਡੀਕੇ ਸ਼ਿਵਕੁਮਾਰ ਦੇ ਭਰਾ ਡੀਕੇ ਸੁਰੇਸ਼ (ਬੈਂਗਲੁਰੂ ਦਿਹਾਤੀ), ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ (ਮੰਡਿਆ) ਸ਼ਾਮਲ ਹਨ।
13 ਸੂਬਿਆਂ ਦੀਆਂ 88 ਸੀਟਾਂ ’ਤੇ ਵੋਟਿੰਗ ਅੱਜ, ਕਈ ਦਿੱਗਜਾਂ ਦੀ ਕਿਸਮਤ ਲੱਗੀ ਦਾਅ ‘ਤੇ
11 months ago
2 Min Read

You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment141
- Entertainment160
- Fashion22
- Food & Drinks76
- Health347
- Home Page News6,744
- India4,063
- India Entertainment125
- India News2,746
- India Sports220
- KHABAR TE NAZAR3
- LIFE66
- Movies46
- Music81
- New Zealand Local News2,091
- NewZealand2,378
- Punjabi Articules7
- Religion877
- Sports210
- Sports209
- Technology31
- Travel54
- Uncategorized34
- World1,813
- World News1,579
- World Sports202