Home » ਸੰਤ ਸੀਚੇਵਾਲ ਦੇ ਸਮਾਗਮ ਦੌਰਾਨ ਬੁੱਢੇ ਦਰਿਆ ’ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌ,ਤ….
Home Page News India India News

ਸੰਤ ਸੀਚੇਵਾਲ ਦੇ ਸਮਾਗਮ ਦੌਰਾਨ ਬੁੱਢੇ ਦਰਿਆ ’ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌ,ਤ….

Spread the news

ਤਾਜਪੁਰ ਰੋਡ ’ਤੇ ਸਥਿਤ ਗੁਰੂ ਰਾਮਦਾਸ ਨਗਰ ਨੇੜੇ ਬੁੱਢਾ ਦਰਿਆ ਦੀ ਸਾਫ਼ ਸਫ਼ਾਈ ਤੋਂ ਬਾਅਦ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬਣਾਏ ਗਏ ਇਸ਼ਨਾਨ ਘਾਟ ’ਤੇ ਰੱਖੇ ਗਏ ਧਾਰਮਿਕ ਸਮਾਗਮ ਦੌਰਾਨ ਘਾਟ ’ਚ ਨਹਾਉਣ ਗਏ ਦੋ ਬੱਚਿਆਂ ਦੇ ਡੁੱਬਣ ਮਗਰੋਂ ਸਮਾਗਮ ਵਾਲੀ ਥਾਂ ’ਤੇ ਹੜਕੰਪ ਮਚ ਗਿਆ। ਡੁੱਬ ਕੇ ਮਰੇ 17 ਸਾਲਾ ਗੁਰਜੀਤ ਸਿੰਘ ਤੇ 15 ਸਾਲਾ ਅਭੈ ਕੁਮਾਰ ਦੇ ਮਾਪਿਆਂ ਨੇ ਪ੍ਰਬੰਧਕਾਂ ’ਤੇ ਲਾਪਰਵਾਹੀ ਦਾ ਦੋਸ਼ ਲਗਾਰਉੰਦਿਆਂ ਕਿਹਾ ਕਿ ਉੱਥੋਂ ਘਾਟ ’ਤੇ ਨਾ ਨਹਾਉਣ ਸਬੰਧੀ ਕੋਈ ਸੂਚਨਾ ਨਹੀਂ ਦਿੱਤੀ ਗਈ ਜਦਕਿ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨਾਂ ਦੋ ਵਾਰ ਬੱਚਿਆਂ ਨੂੰ ਪਾਣੀ ’ਚ ਨਹਾਉਂਦਿਆਂ ਨੂੰ ਕੱਢਿਆ ਸੀ।ਦਰਅਸਲ ਤਾਜਪੁਰ ਰੋਡ ਦੇ ਬੁੱਢੇ ਨਾਲੇ ਨੂੰ ਸਾਫ ਕਰਨ ਦੀ ਮੁਹਿੰਮ ਰਾਜ ਸਭਾ ਮੈਂਬਰ ਤੇ ਸਮਾਜ ਸੇਵੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ ਚਲਾਈ ਗਈ ਸੀ। ਇਸੇ ਜਗ੍ਹਾ ਤੇ ਸੰਤ ਸੀਚੇਵਾਲ ਦੀ ਮੌਜੂਦਗੀ ਵਿੱਚ ਪਾਣੀ ਇਸ਼ਨਾਨ ਘਾਟ ਤਿਆਰ ਕੀਤੇ ਗਏ ਸਨ। ਇਸੇ ਦੇ ਸ਼ੁਕਰਾਨੇ ਲਈ ਇੱਥੇ ਸੁਖਮਨੀ ਸਾਹਿਬ ਦਾ ਪਾਠ ਰਖਵਾਇਆ ਗਿਆ ਸੀ। ਪਾਠ ਤੋਂ ਬਾਅਦ ਲੰਗਰ ਵਰਤਾਇਆ ਜਾ ਰਿਹਾ ਸੀ। ਇਸੇ ਦੌਰਾਨ ਅਭੈ ਤੇ ਗੁਰਜੀਤ ਸਿੰਘ ਨਹਾਉਣ ਲਈ ਦਰਿਆ ’ਚ ਉਤਰ ਗਏ ਤੇ ਪਾਣੀ ਡੂੰਘਾ ਹੋਣ ਕਾਰਨ ਡੁੱਬ ਗਏ। ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਬਚਾਉਣੀ ਬਹੁਤ ਕੋਸ਼ਿਸ਼ ਕੀਤੀ। ਲੋਕਾਂ ਨੇ ਆਪਣੀਆਂ ਪੱਗਾਂ ਤੱਕ ਪਾਣੀ ’ਚ ਸੁੱਟੀਆਂ ਪਰ ਬੱਚੇ ਬਚ ਨਹੀਂ ਸਕੇ। ਨੇੜੇ ਗੋਤਾਖੋਰ ਨਹੀਂ ਮਿਲੇ ਤਾਂ ਫਿਲੌਰ ਤੋਂ ਗੋਤਾਖੋਰਾਂ ਨੂੰ ਮੰਗਵਾਇਆ ਗਿਆ। ਇਸ ’ਚ ਕਈ ਘੰਟੇ ਲੱਗ ਗਏ। ਜਦੋਂ ਤੱਕ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਪਰ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।