Home » ਹੇਸਟਿੰਗਜ਼ ‘ਚ ਵਾਪਰਿਆ ਸੜਕ ਹਾਦਸਾ,ਤਿੰਨ ਵਿਅਕਤੀ ਹੋਏ ਗੰਭੀਰ ਜ਼ਖਮੀ…
Home Page News New Zealand Local News NewZealand

ਹੇਸਟਿੰਗਜ਼ ‘ਚ ਵਾਪਰਿਆ ਸੜਕ ਹਾਦਸਾ,ਤਿੰਨ ਵਿਅਕਤੀ ਹੋਏ ਗੰਭੀਰ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਹੇਸਟਿੰਗਜ਼ ਦੇ ਦੱਖਣ ਵਿੱਚ ਵਾਪਰੇ ਇੱਕ ਗੰਭੀਰ ਹਾਦਸੇ ਤੋਂ ਬਾਅਦ ਹਾਕਸ ਬੇ ਐਕਸਪ੍ਰੈਸਵੇਅ ਨੂੰ ਬੰਦ ਕੀਤਾ ਗਿਆ ਹੈ।ਐਮਰਜੈਂਸੀ ਸੇਵਾਵਾਂ, ਗੰਭੀਰ ਕਰੈਸ਼ ਯੂਨਿਟ ਦੇ ਨਾਲ ਸਵੇਰੇ 8.50 ਵਜੇ ਦੇ ਕਰੀਬ ਸਟੇਟ ਹਾਈਵੇਅ 2, ਮਾਰੇਕਾਕਾਹੋ ਅਤੇ ਲੋਂਗਲੈਂਡਸ ਰੋਡ ਦੇ ਚੌਰਾਹੇ ਦੇ ਨੇੜੇ ਹੋਈ ਦੋ-ਵਾਹਨਾਂ ਦੀ ਟੱਕਰ ਦੌਰਾਨ ਮੌਕੇ ‘ਤੇ ਪਹੁੰਚੀਆਂ ਹਨ।ਪੁਲਿਸ ਨੇ ਇੱਕ ਬਿਆਨ ਵਿੱਚ ਹੈ ਕਿ ਤਿੰਨ ਲੋਕ ਗੰਭੀਰ ਹਾਲਤ ਵਿੱਚ ਜ਼ਖਮੀ ਹੋਏ ਹਨ ਇਸ ਦੇ ਨਾਲ ਹੀ ਪੁਲਿਸ ਨੇ ਕਿਹਾ ਹੈ ਕਿ ਸੜਕ ਨੂੰ ਬੰਦ ਕੀਤਾ ਗਿਆ ਹੈ।