Home » Whangārei ‘ਚ ਘਰ ਨੂੰ ਲੱਗੀ ਅੱਗ,ਇੱਕ ਵਿਅਕਤੀ ਦੀ ਹੋਈ ਮੌ.ਤ…
Home Page News New Zealand Local News NewZealand

Whangārei ‘ਚ ਘਰ ਨੂੰ ਲੱਗੀ ਅੱਗ,ਇੱਕ ਵਿਅਕਤੀ ਦੀ ਹੋਈ ਮੌ.ਤ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਵੰਗਾਰੇਈ ਜ਼ਿਲ੍ਹੇ ਵਿੱਚ ਬੀਤੀ ਰਾਤ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਫਾਇਰ ਐਂਡ ਐਮਰਜੈਂਸੀ NZ ਉੱਤਰੀ ਸ਼ਿਫਟ ਦੇ ਮੈਨੇਜਰ ਪੌਲ ਰੈਡਨ ਨੇ ਦੱਸਿਆ ਕਿ ਟਿਕੀਪੁੰਗਾ ਵਿਖੇ ਰਾਤ 2.40 ਵਜੇ ਅੱਗ ਸਬੰਧੀ ਸੂਚਨਾ ਮਿਲੀ ਸੀ।ਖਬਰ ਆ ਰਹੀ ਹੈ ਕਿ ਅੱਗ ਕਾਰ ਨੂੰ ਲੱਗੀ ਜਿਸ ਤੋ ਬਾਅਦ ਉਸ ਨੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ।ਪੁਲਿਸ ਹੁਣ ਅੱਗ ਲੱਗਣ ਦੇ ਹਾਲਾਤਾਂ ਦੀ ਜਾਂਚ ਕਰ ਰਹੀ ਹੈ, ਜਿਸ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ।ਪੁਲਿਸ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੋਸਟਮਾਰਟਮ ਤੋ ਬਾਅਦ ਪੀੜਤ ਦੀ ਰਸਮੀ ਪਛਾਣ ਜਾਰੀ ਕੀਤੀ ਜਾਵੇਗੀ।