Home » ਪਾਪਾਟੋਏਟੋਏ ‘ਚ 14 ਬੱਚੇ ਨੂੰ ਟੱਕਰ ਮਾਰ ਭੱਜੀ ਔਰਤ ਡਰਾਈਵਰ ਗ੍ਰਿਫ਼ਤਾਰ,ਹਾਦਸੇ ਦੌਰਾਨ ਬੱਚੇ ਦੀ ਹੋ ਗਈ ਸੀ ਮੌ.ਤ…
Home Page News New Zealand Local News NewZealand

ਪਾਪਾਟੋਏਟੋਏ ‘ਚ 14 ਬੱਚੇ ਨੂੰ ਟੱਕਰ ਮਾਰ ਭੱਜੀ ਔਰਤ ਡਰਾਈਵਰ ਗ੍ਰਿਫ਼ਤਾਰ,ਹਾਦਸੇ ਦੌਰਾਨ ਬੱਚੇ ਦੀ ਹੋ ਗਈ ਸੀ ਮੌ.ਤ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਮਾਰਚ ਮਹੀਨੇ ਵਿੱਚ ਪਾਪਾਟੋਏਟੋਏ ‘ਚ ਵਾਪਰੀ ਹਿੱਟ ਐਂਡ ਰਨ ਦੀ ਘਟਨਾ ਦੀ ਜਾਂਚ ਕਰ ਰਹੀ ਪੁਲਿਸ ਵੱਲੋਂ ਅੱਜ ਇੱਕ ਗ੍ਰਿਫਤਾਰੀ ਕੀਤੀ ਗਈ ਹੈ।ਡਿਟੈਕਟਿਵ ਸੀਨੀਅਰ ਸਾਰਜੈਂਟ ਜੇਸਨ ਮੈਕਿੰਟੋਸ਼ ਸੀਰੀਅਸ ਕਰੈਸ਼ ਯੂਨਿਟ ਦੇ ਅਧਿਕਾਰੀ ਨੇ ਕਿਹਾ ਕਿ ਹਾਦਸੇ ਦੀ ਸੂਚਨਾ ਪੁਲਿਸ ਨੂੰ ਸ਼ੁੱਕਰਵਾਰ 8 ਮਾਰਚ ਰਾਤ ਕਰੀਬ 10 ਵਜੇ ਦਿੱਤੀ ਗਈ ਸੀ ਹਾਦਸੇ ਵਿੱਚ ਸ਼ਾਮਲ ਵਾਹਨ ਦਾ ਡਰਾਈਵਰ ਟੱਕਰ ਤੋਂ ਬਾਅਦ ਮੌਕੇ ਤੋ ਫ਼ਰਾਰ ਹੋ ਗਿਆ ਸੀ।ਇਸ ਹਾਦਸੇ ਵਿੱਚ ਪੈਦਲ ਜਾ ਰਹੇ 14 ਸਾਲਾ ਬੱਚੇ ਦੀ ਘਟਨਾ ਸਥਾਨ ‘ਤੇ ਮੌਤ ਹੋ ਗਈ ਸੀ।ਪੁਲਿਸ ਹਾਦਸੇ ਤੋਂ ਬਾਅਦ ਦੇ ਹਫ਼ਤਿਆਂ ਵਿੱਚ ਘਟਨਾ ਦੀ ਜਾਂਚ ਕਰ ਰਹੀ ਸੀ ਅਤੇ ਨਤੀਜੇ ਵਜੋਂ, ਅੱਜ ਇੱਕ 30 ਸਾਲਾ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਨੂੰ 2 ਮਈ 2024 ਨੂੰ ਮਾਨੁਕਾਊ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।