Home » ਵੱਡੀ ਭੈਣ ਨੇ ਹੀ ਛੋਟੀ ਭੈਣ ਦਾ ਬੜੀ ਬੇਰਹਿਮੀ ਨਾਲ ਕੀਤਾ ਕ+ਤ+ਲ
Home Page News • India • NewZealand • World • World News

ਵੱਡੀ ਭੈਣ ਨੇ ਹੀ ਛੋਟੀ ਭੈਣ ਦਾ ਬੜੀ ਬੇਰਹਿਮੀ ਨਾਲ ਕੀਤਾ ਕ+ਤ+ਲ

Spread the news

ਆਸਟ੍ਰੇਲੀਆਂ ਦੇ ਸ਼ਹਿਰ ਸਿਡਨੀ ਦੇ ਉੱਤਰ ਵਿੱਚ ਸਥਿਤ ਲੇਕ ਮਕੁਆਇਰ ਇਲਾਕੇ ਵਿੱਚ 17 ਸਾਲਾ ਲੜਕੀ ਵਲੋਂ ਆਪਣੀ ਹੀ ਛੋਟੀ 10 ਸਾਲਾ ਭੈਣ ਦਾ ਛੁਰੇ ਮਾਰਕੇ ਕਤਲ ਕਰ ਦਿੱਤੇ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਮੌਕੇ ‘ਤੇ ਪੁਲਿਸ ਪੁੱਜੀ ਤਾਂ ਇੱਕ 10 ਸਾਲਾ ਬੱਚੀ ਨੂੰ ਗੰਭੀਰ ਜਖਮੀ ਹਾਲਤ ਵਿੱਚ ਬੱਚੀ ਪਾਇਆ ਗਿਆ ਜਿਸ ਨੂੰ ਐਮਰਜੈਂਸੀ ਵਿਭਾਗ ਵੱਲੋਂ ਮੈਡੀਕਲ ਸਹਾਇਤਾ ਦਿੱਤੀ ਗਈ ਪਰ ਦੁੱਖ ਦੀ ਗੱਲ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਉਸਦੀ 17 ਸਾਲਾ ਵੱਡੀ ਭੈਣ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।