ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ਪੁਲਿਸ ਨੇ ਅੱਜ ਸਵੇਰੇ ਪੁਸ਼ਟੀ ਕੀਤੀ ਕਿ ਆਕਲੈਂਡ ਦੇ ਪੋਨਸਨਬੀ ਰੋਡ ‘ਤੇ ਐਤਵਾਰ ਰਾਤ ਨੂੰ ਹੋਈ ਜਾਨਲੇਵਾ ਗੋਲੀਬਾਰੀ ਦੇ ਮਾਮਲੇ ਵਿੱਚ ਲੋੜੀਂਦਾ ਵਿਅਕਤੀ ਟੌਪੋ ਦੇ ਨੇੜੇ ਇੱਕ ਪੇਂਡੂ ਜਾਇਦਾਦ ਵਿੱਚ ਮ੍ਰਿਤਕ ਪਾਇਆ ਗਿਆ ਹੈ।
ਪੁਲਿਸ ਵੱਲੋਂ 31 ਸਾਲਾ ਹੋਨ ਕੇ-ਸੇਲਵਿਨ ਦੀ ਭਾਲ ਕੀਤੀ ਜਾ ਰਹੀ ਜਿਸ ਨੇ ਆਕਲੈਂਡ ਵਿੱਚ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।ਅੱਜ ਸਵੇਰੇ ਡਿਟੈਕਟਿਵ ਇੰਸਪੈਕਟਰ ਕ੍ਰਿਸ ਬੈਰੀ ਨੇ ਪੁਸ਼ਟੀ ਕੀਤੀ ਕਿ ਕੇ-ਸੇਲਵਿਨ ਬ੍ਰੌਡਲੈਂਡਜ਼ ਖੇਤਰ ਵਿੱਚ ਇੱਕ ਪੇਂਡੂ ਪਤੇ ‘ਤੇ ਮ੍ਰਿਤਕ ਪਾਇਆ ਗਿਆ ਸੀ।ਪੁਲਿਸ ਨੇ ਕਿਹਾ ਹੈ ਕਿ ਉਸ ਦੇ ਮੌਤ ਦੇ ਕਾਰਨਾਂ ਸਬੰਧੀ ਜਾਂਚ ਚੱਲ ਰਹੀ ਹੈ।