Home » ਆਕਲੈਂਡ ਪੁਲਿਸ ਨੇ ਇਸ ਗੁੰਮਸ਼ੁਦਾ ਔਰਤ ਦੀ ਭਾਲ ਲਈ ਕੀਤੀ ਅਪੀਲ…
Home Page News New Zealand Local News NewZealand

ਆਕਲੈਂਡ ਪੁਲਿਸ ਨੇ ਇਸ ਗੁੰਮਸ਼ੁਦਾ ਔਰਤ ਦੀ ਭਾਲ ਲਈ ਕੀਤੀ ਅਪੀਲ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ਪੁਲਿਸ ਵੱਲੋਂ ਲਾਪਤਾ ਚੱਲ ਰਹੀ 59 ਸਾਲਾ ਜੇਨੇਸ ਨੀਤਾ ਰਾਓ ਦੀ ਭਾਲ ਲਈ ਭਾਈਚਾਰੇ ਨੂੰ ਮਦਦ ਦੀ ਅਪੀਲ ਕੀਤੀ ਹੈ।ਪੁਲਿਸ ਨੇ ਕਿਹਾ ਕਿ ਜੇਨਸ ਨੂੰ ਆਖਰੀ 7 ਮਈ ਮੰਗਲਵਾਰ ਸਵੇਰੇ ਵੀਰੀ ਆਕਲੈਂਡ ਵਿੱਚ ਉਸਦੇ ਘਰ ਵਿੱਚ ਦੇਖਿਆ ਗਿਆ ਸੀ।ਉਸਨੇ ਭੂਰੇ ਰੰਗ ਦਾ ਸਵੈਟਰ, ਚਿੱਟਾ ਟੌਪ ਅਤੇ ਚਿੱਟੇ ਰੰਗ ਦਾ ਪਜਾਮਾ ਗਾਊਨ ਪਾਇਆ ਹੋਇਆ ਸੀ।ਉਸ ਦੇ ਦੋਵੇਂ ਕੰਨਾਂ ਵਿਚ ਸੋਨੇ ਦੀਆਂ ਵਾਲੀਆਂ, ਸੋਨੇ ਦੀ ਚੇਨ ਅਤੇ ਚਾਂਦੀ ਦੀ ਮੁੰਦਰੀ ਪਾਈ ਹੋਈ ਸੀ।ਉਸਦੇ ਪਰਿਵਾਰ ਅਤੇ ਪੁਲਿਸ ਉਸਦੀ ਸੁਰੱਖਿਆ ਲਈ ਚਿੰਤਤ ਹੈ।ਪੁਲਿਸ ਨੇ ਕਿਹਾ ਕਿ ਜੇਕਰ ਕੋਈ ਜੇਨਸ ਨੂੰ ਵੇਖਦਾ ਜਾ ਉਸ ਬਾਰੇ ਕੋਈ ਜਾਣਕਾਰੀ ਹੈ ਤਾ 111 ‘ਤੇ ਜਿੰਨੀ ਜਲਦੀ ਹੋ ਸਕੇ ਪੁਲਿਸ ਨਾਲ ਸੰਪਰਕ ਕਰਨ ਕੀਤਾ ਜਾਵੇ।