Home » ਪੁਰਤਗਾਲ ‘ਚ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਮੌ.ਤ…
Home Page News India India News World World News

ਪੁਰਤਗਾਲ ‘ਚ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਮੌ.ਤ…

Spread the news

ਤਰਨਤਾਰਨ ਜ਼ਿਲ੍ਹੇ ਦੇ ਕਸਬਾ ਭਿੱਖੀਵਿੰਡ ਦੇ ਰਹਿਣ ਵਾਲੇ ਨੌਜਵਾਨ ਦੀ ਯੂਰਪ ਦੇ ਦੇਸ਼ ਪੁਰਤਗਾਲ ’ਚ ਬੁੱਧਵਾਰ ਨੂੰ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ। ਇਹ ਖ਼ਬਰ ਜਿਵੇਂ ਹੀ ਭਿੱਖੀਵਿੰਡ ਪਹੁੰਚੀ ਤਾਂ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਇਸ ਦੇ ਨਾਲ ਹੀ ਨੌਜਵਾਨ ਦਾ ਪਰਿਵਾਰ ਸਦਮੇਂ ਵਿਚ ਹੈ।ਮ੍ਰਿਤਕ ਨੌਜਵਾਨ ਦੇ ਪਿਤਾ ਅਮਰੀਕ ਸਿੰਘ ਵਾਸੀ ਭਿੱਖੀਵਿੰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਲੜਕਾ ਹਰਵਿੰਦਰ ਸਿੰਘ ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਪਿਛਲੇ ਮਹੀਨੇ 2 ਮਈ ਨੂੰ ਹੀ ਕਰੋਸ਼ੀਆ ਮੁਲਕ ’ਚ ਗਿਆ ਸੀ। ਜਿਥੋਂ ਉਹ ਯੂਰਪੀ ਦੇਸ਼ ਪੁਰਤਗਾਲ ਚਲਾ ਗਿਆ।ਅੱਜ ਉਸਦੇ ਅਚਾਨਕ ਮੌਤ ਦੇ ਮੂੰਹ ਵਿਚ ਚਲੇ ਜਾਣ ਦੀ ਖ਼ਬਰ ਆ ਗਈ ਹੈ। ਉਨ੍ਹਾਂ ਨੇ ਸਰਕਾਰ ਕੋਲ ਅਪੀਲ ਕੀਤੀ ਕਿ ਉਸਦੇ ਪੁੱਤਰ ਦੀ ਦੇਹ ਭਾਰਤ ਲਿਆਉਣ ਵਿਚ ਮਦਦ ਕੀਤੀ ਜਾਵੇ ਤਾਂ ਜੋ ਉਹ ਉਸਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ। ਦੱਸ ਦਈਏ ਕਿ ਹਰਵਿੰਦਰ ਸਿੰਘ ਆਪਣੇ ਪਿੱਛੇ ਮਾਤਾ ਪਿਤਾ ਤੋਂ ਇਲਾਵਾ ਪਤਨੀ, ਇਕ ਲੜਕਾ ਤੇ ਇਕ ਲੜਕੀ ਛੱਡ ਗਿਆ। ਉਸਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।