Home » ਹੁਣ ਨਿਊਜ਼ੀਲੈਂਡ ‘ਚ ਵੀ ਪਾਵਰਲਾਈਨਾਂ ਤੋਂ ਤਾਂਬਾ ਹੋਣ ਲੱਗਾ ਚੋਰੀ…
Home Page News • New Zealand Local News • NewZealand

ਹੁਣ ਨਿਊਜ਼ੀਲੈਂਡ ‘ਚ ਵੀ ਪਾਵਰਲਾਈਨਾਂ ਤੋਂ ਤਾਂਬਾ ਹੋਣ ਲੱਗਾ ਚੋਰੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ‘ਚ ਚੋਰੀ ਦਾ ਇੱਕ ਨਿਵੇਕਲਾ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਬੀਤੇ ਕੁਝ ਸਮੇਂ ਤੋਂ ਕ੍ਰਾਈਸਚਰਚ ਦੇ ਵਿੱਚ ਪਾਵਰਲਾਈਨਾਂ ਤੋਂ ਤਾਂਬਾ ਚੋਰੀ ਕਰਨ ਦੀਆਂ ਘਟਨਾਵਾਂ ਵੇਖਣ ਨੂੰ ਮਿਲ ਰਹੀਆਂ ਹਨ ਜਿਸ ਕਾਰਨ ਰਿਹਾਇਸ਼ੀਆਂ ਦੀ ਪ੍ਰੇਸ਼ਾਨੀ ਵਧੀ ਹੈ, ਉੱਥੇ ਹੀ ਪੁਲਿਸ ਨੇ ਵੀ ਇਨ੍ਹਾਂ ਤਾਰ ਚੋਰਾਂ ਨੂੰ ਆਪਣੀ ਜਾਨ ਖਤਰੇ ਵਿੱਚ ਨਾ ਪਾਉਣ ਦੀ ਸਲਾਹ ਦਿੱਤੀ ਹੈ, ਪੁਲਿਸ ਵੱਲੋਂ ਸਕਰੈਪ ਖ੍ਰੀਦਣ ਵਾਲਿਆਂ ਨਾਲ ਰਾਬਤੇ ਕਾਇਮ ਕਰ ਰਹੀ ਹੈ ਤਾਂ ਜੋ ਤਾਰ ਵੇਚਣ ਆਉਣ ਵਾਲਿਆਂ ਨੂੰ ਕਾਬੂ ਕੀਤਾ ਜਾ ਸਕੇ। ਇਨ੍ਹਾਂ ਚੋਰੀ ਦੀਆਂ ਘਟਨਾਵਾਂ ਕਾਰਨ ਬਿਜਲੀ ਗੁੱਲ ਦੀ ਦਿੱਕਤ ਵੀ ਪੇਸ਼ ਆਉਂਦੀ ਹੈ, ਜੋ ਰਿਹਾਇਸ਼ੀਆਂ ਲਈ ਵੱਡੀ ਪ੍ਰੇਸ਼ਾਨੀ ਸਾਬਿਤ ਹੋ ਰਹੀ ਹੈ।