Home » ਕੈਨੇਡਾ ‘ਚ ਲੱਖਾਂ ਡਾਲਰਾਂ ਦੀਆਂ ਕਾਰਾ ਚੋਰੀ ਕਰਨ ਵਾਲਾ ਗ੍ਰੋਹ ਕੀਤਾ ਕਾਬੂ,ਕਈ ਪੰਜਾਬੀਆਂ ਦੇ ਨਾਮ ਵੀ ਸ਼ਾਮਲ…
Home Page News India India News World World News

ਕੈਨੇਡਾ ‘ਚ ਲੱਖਾਂ ਡਾਲਰਾਂ ਦੀਆਂ ਕਾਰਾ ਚੋਰੀ ਕਰਨ ਵਾਲਾ ਗ੍ਰੋਹ ਕੀਤਾ ਕਾਬੂ,ਕਈ ਪੰਜਾਬੀਆਂ ਦੇ ਨਾਮ ਵੀ ਸ਼ਾਮਲ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਕੈਨੇਡਾ ਦੀ ਪੀਲ ਪੁਲਿਸ ਵੱਲੋ ਕਾਰ ਚੋਰ ਗ੍ਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ।ਪੁਲਿਸ ਵੱਲੋਂ ਪ੍ਰੋਜੈਕਟ ਓਡੀਸੀ ਤਹਿਤ 33 ਮਿਲੀਅਨ ਡਾਲਰ ਤੋਂ ਵੱਧ ਦੀਆਂ ਚੋਰੀ ਕੀਤੀਆਂ 369 ਗੱਡੀਆ ਬਰਾਮਦ ਕੀਤੀਆਂ ਗਈਆ ਹਨ ਅਤੇ ਕੁੱਲ 16 ਜਣੇ ਗ੍ਰਿਫਤਾਰ ਕੀਤੇ ਗਏ ਹਨ ਅਤੇ 10 ਦੀ ਭਾਲ ਜਾਰੀ ਹੈ। ਗ੍ਰਿਫਤਾਰ ਹੋਣ ਵਾਲਿਆਂ ਚ ਬਰੈਂਪਟਨ ਨਾਲ ਸਬੰਧਤ ਜਗਮੋਹਨ ਸਿੰਘ (57), ਗੁਰਪ੍ਰੀਤ ਢਿੱਲੋਂ (41), ਵਲਬੀਰ ਸਿੰਘ (49) ਅਤੇ ਬੋਲਟਨ ਨਾਲ ਸਬੰਧਤ ਗੁਲਜਿੰਦਰ ਸਿੰਘ (29) ਦੇ ਨਾਮ ਵੀ ਸ਼ਾਮਿਲ ਹਨ।