Home » ਕੈਨੇਡਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ,ਤ…
Home Page News India India News World World News

ਕੈਨੇਡਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ,ਤ…

Spread the news

ਪਿਛਲੇ ਪੰਜ ਸਾਲਾਂ ਤੋਂ ਕੈਨੇਡਾ ਦੇ ਸ਼ਹਿਰ ਟੋਰੰਟੋ ਵਿਖੇ ਰਹਿ ਰਹੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕੰਧਵਾਲਾ ਹਾਜ਼ਰ ਖਾਂ ਵਾਸੀ ਰਵਿੰਦਰ ਪਾਲ ਸਿੰਘ ਉਰਫ ਕਾਕਾ ਵਿਰਕ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਕਾਕਾ ਵਿਰਕ ਦੀ ਉਮਰ 29 ਸਾਲ ਦੱਸੀ ਜਾ ਰਹੀ ਹੈ। ਉਹ 2019 ਵਿਚ ਟੋਰੰਟੋ ਵਿਖੇ ਗਿਆ ਸੀ।ਉਸ ਨੇ ਬੀਟੈੱਕ ਸਿਵਲ ਦੀ ਡਿਗਰੀ ਕੀਤੀ ਹੋਈ ਸੀ। ਉਸਦੇ ਪਿਤਾ ਦਰਸ਼ਨ ਸਿੰਘ ਪੰਜਾਬ ਪੁਲਿਸ ਵਿਚ ਸਬ ਇੰਸਪੈਕਟਰ ਰਹੇ ਹਨ। ਜਿਨ੍ਹਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਕਾਕਾ ਵਿਰਕ ਪਰਿਵਾਰ ਵਿਚੋਂ ਆਪਣੀਆਂ ਦੋ ਭੈਣਾਂ ਅਤੇ ਇਕ ਭਰਾ ਤੋਂ ਛੋਟਾ ਸੀ। ਉਹ ਗੀਤਕਾਰੀ ਅਤੇ ਗਾਇਕੀ ਦਾ ਸ਼ੌਕ ਰੱਖਦਾ ਸੀ। ਉਸ ਨੇ ਕੈਨੇਡਾ ਵਿਚ ਜਾ ਕੇ ਆਪਣੇ ਦੋ ਗੀਤ ‘ਨੋ ਮਨੀ’ ਅਤੇ ’ਵਾਹੇ ਯੂ ਹੇਟ’ ਟਾਇਟਲ ਹੇਠ ਯੂ ਟਿਊਬ ਚੈਨਲ ਕਾਕਾ ਵਿਰਕ ਤੇ ਰਿਕਾਰਡ ਕਰਵਾਏ ਸਨ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਬੀਤੀ ਰਾਤ ਹੋਟਲ ਵਿਚ ਖਾਣਾ ਖਾਣ ਲਈ ਗਿਆ। ਖਾਣਾ ਖਾਣ ਤੋਂ ਬਾਅਦ ਸਾਰੇ ਦੋਸਤ ਚਲੇ ਗਏ ਅਤੇ ਕਾਕਾ ਵਿਰਕ ਦੀ ਮੌਤ ਗੱਡੀ ਵਿਚ ਹੀ ਹੋ ਗਈ ਜਿਸ ਦਾ ਪਤਾ ਉਥੇ ਤੈਨਾਤ ਸਰੁੱਖਿਆ ਗਾਰਡ ਤੋਂ ਲੱਗਾ ਹੈ। ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਪੰਜਾਬ ਸਰਕਾਰ ਤੋਂ ਉਸ ਦੀ ਦੇਹ ਜਲਦ ਹੀ ਇਧਰ ਲਿਆਉਣ ਦੀ ਮੰਗ ਕੀਤੀ ਹੈ।