Home » ਵੈਲਿੰਗਟਨ ‘ਚ ਲਾਪਤਾ ਚੱਲ ਰਹੇ ਵਿਅਕਤੀ ਦੀ ਭਾਲ ਲਗਾਤਾਰ ਜਾਰੀ….
Home Page News New Zealand Local News NewZealand

ਵੈਲਿੰਗਟਨ ‘ਚ ਲਾਪਤਾ ਚੱਲ ਰਹੇ ਵਿਅਕਤੀ ਦੀ ਭਾਲ ਲਗਾਤਾਰ ਜਾਰੀ….

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਬੀਤੇ ਕੱਲ੍ਹ ਸ਼ਾਮ ਨੂੰ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਵੈਲਿੰਗਟਨ ਵਿੱਚ ਖੋਜ ਅਤੇ ਬਚਾਅ ਮੁਹਿੰਮ ਚੱਲ ਰਹੀ ਹੈ।ਜਾਰਜ ਡੋਮਿਨਿਕ, ਜੋ ਕਿ ਨਿਕੋ ਵਜੋਂ ਜਾਣਿਆ ਜਾਂਦਾ ਹੈ, ਨੂੰ ਆਖਰੀ ਵਾਰ ਬੁੱਧਵਾਰ ਰਾਤ ਨੂੰ 5:30 ਵਜੇ ਈਸਟਬੋਰਨ ਵਿੱਚ ਬਾਰਡਨ ਗੇਟ ਦੇ ਨੇੜੇ, ਮੂਰੀਤਾਈ ਰੋਡ ‘ਤੇ ਦੇਖਿਆ ਗਿਆ ਸੀ। ਪੁਲਿਸ ਅਤੇ ਨਿਕੋ ਦੇ ਪਰਿਵਾਰ ਉਸਦੀ ਸੁਰੱਖਿਆ ਲਈ ਚਿਤੰਤ ਹੈ।ਪੁਲਿਸ ਨੇ ਕਿਹਾ ਜੇ ਕਰ ਕਿਸੇ ਨੂੰ ਵੀ ਉਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 105 ‘ਤੇ, ਰੈਫਰੈਂਸ ਨੰਬਰ 240529/4406 ਦੇ ਹਵਾਲੇ ਨਾਲ ਪੁਲਿਸ ਨੂੰ ਸੰਪਰਕ ਕਰ ਸਕਦਾ ਹੈ।