Home » ਕ੍ਰਾਈਸਟਚਰਚ ਹਵਾਈ ਅੱਡੇ ‘ਤੇ ਰਨਵੇਅ ਤੋਂ ਉੱਤਰਿਆ ਜਹਾਜ਼,ਮੋਕੇ ‘ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ…
Home Page News New Zealand Local News NewZealand

ਕ੍ਰਾਈਸਟਚਰਚ ਹਵਾਈ ਅੱਡੇ ‘ਤੇ ਰਨਵੇਅ ਤੋਂ ਉੱਤਰਿਆ ਜਹਾਜ਼,ਮੋਕੇ ‘ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਐਮਰਜੈਂਸੀ ਸੇਵਾਵਾਂ ਨੂੰ ਅੱਜ ਸਵੇਰੇ ਕ੍ਰਾਈਸਟਚਰਚ ਹਵਾਈ ਅੱਡੇ ‘ਤੇ ਰਨਵੇਅ ਤੋਂ ਇੱਕ ਜਹਾਜ਼ ਦੇ ਉੱਤਰ ਜਾਣ ਦੇ ਮਾਮਲੇ ਸਬੰਧੀ ਬੁਲਾਇਆ ਗਿਆ ਸੀ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਨੂੰ ਸਵੇਰੇ 7.45 ਵਜੇ ਦੇ ਕਰੀਬ ਕ੍ਰਾਈਸਟਚਰਚ ਵਿੱਚ ਇੱਕ ਜਹਾਜ਼ ਦੇ ਰਨਵੇ ਤੋਂ ਖਿਸਕਣ ਦੀ ਸੂਚਨਾ ਦਿੱਤੀ ਗਈ ਸੀ।” ਕ੍ਰਾਈਸਟਚਰਚ ਏਅਰਪੋਰਟ ਨੇ ਪੁਸ਼ਟੀ ਕੀਤੀ ਕਿ ਜਹਾਜ਼ ਜੈੱਟਸਟਾਰ ਦਾ ਸੀ।ਜੈਟਸਟਾਰ ਦੇ ਬੁਲਾਰੇ ਨੇ ਕਿਹਾ ਕਿ ਜਹਾਜ਼ ਦੇ ਰਨਵੇ ਤੋ ਉਤਰਨ ਕਾਰਨ “ਸਟੀਅਰਿੰਗ ਸਮੱਸਿਆ” ਸੀ।ਇਸ ਹਾਦਸੇ ਵਿੱਚ ਯਾਤਰੀਆਂ ਜਾਂ ਚਾਲਕ ਦਲ ਨੂੰ ਕੋਈ ਸੱਟ ਨਹੀਂ ਲੱਗੀ ਹੈ।