ਕੈਲੀਫੋਰਨੀਆ ਸੂਬੇ ਦੇ ਸ਼ਹਿਰ ਨੇਵਾਰਕ ਚ’ ਚਾਰ ਕਾਰ ਲੁਟੇਰਿਆਂ ਨੇ ਦੁਪਹਿਰ ਨੂੰ ਕੈਲੀਫੋਰਨੀਆ ਦੇ ਨੇਵਾਰਕ ਵਿੱਚ ਇਕ ਭਾਰਤੀ ਗੁਜਰਾਤੀ ਦੇ ਭਿੰਡੀ ਜਿਊਲਰਜ ਨਾਮੀਂ ਇੱਕ ਸ਼ੋਅਰੂਮ ਵਿੱਚ ਦਾਖਲ ਹੋ ਕੇ ਉਸ ਦੀ ਭੰਨਤੋੜ ਕੀਤੀ ਅਤੇ ਜੋ ਵੀ ਉਨ੍ਹਾਂ ਦੇ ਹੱਥ ਲੱਗ ਸਕਿਆ, ਲੈ ਕੇ ਫ਼ਰਾਰ ਹੋ ਗਏ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਗੁਜਰਾਤੀ ਭਾਰਤੀ ਦਾ ਇਹ ਲਗਜ਼ਰੀ ਜਿਊਲਰੀ ਸ਼ੋਅਰੂਮ ‘ਚੋਂ ਦਿਨ-ਦਿਹਾੜੇ ਲੱਖਾਂ ਡਾਲਰਾਂ ਦੀ ਕੀਮਤ ਦੇ ਲੁਟੇਰੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਨੇਵਾਰਕ ਪੁਲਿਸ ਦੇ ਅਨੁਸਾਰ, ਇਹ ਘਟਨਾ ਦੁਪਹਿਰ ਨੂੰ 12:56 ਮਿੰਟ ਦੇ ਕਰੀਬ ਵਾਪਰੀ। ਪੁਲਿਸ ਨੂੰ ਨਿਊਪਾਰਕ ਮਾਲ ਰੋਡ ‘ਤੇ ਭਿੰਡੀ ਜਵੈਲਰਜ਼ ਵਿੱਚ ਲੁੱਟ ਦੀ ਰਿਪੋਰਟ ਮਿਲੀ ਸੀ।ਅਤੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦਰਜਨਾਂ ਵਿਅਕਤੀ ਚਾਰ ਵੱਖ-ਵੱਖ ਕਾਰਾਂ ਵਿੱਚ ਭਿੰਡੀ ਜਵੈਲਰਜ਼ ਕੋਲ ਆਏ ਅਤੇ ਸ਼ੀਸ਼ੇ ਭੰਨ ਦਿੱਤੇ ਅਤੇ ਜੋ ਵੀ ਹੱਥ ਲੱਗਿਆ ਲੁੱਟ ਜੇ ਲੈ ਗਏ। ਇਸ ਘਟਨਾ ਵਿੱਚ ਲੁੱਟ ਦੀ ਰਕਮ ਬਾਰੇ ਕੋਈ ਅੰਕੜਾ ਜਾਰੀ ਨਹੀਂ ਕੀਤਾ ਗਿਆ ਹੈ ਪਰ ਪੁਲਿਸ ਅਨੁਸਾਰ ਲੁਟੇਰੇ ਜਿਊਲਰਜ ਤੋ ਕਾਫੀ ਗਹਿਣੇ ਲੈ ਗਏ ਹਨ।ਪ੍ਰਾਪਤ ਵੇਰਵਿਆਂ ਦੇ ਅਨੁਸਾਰ ਤਿੰਨ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਲੁਟੇਰਿਆਂ ਨੇ ਇਸ ਲੁੱਟ ਨੂੰ ਅੰਜਾਮ ਦਿੱਤਾ।ਲੁਟੇਰੇ ਜਿਸ ਕਾਰਾਂ ‘ਚ ਆਏ ਸਨ, ਉਨ੍ਹਾਂ ਦੀ ਸੀਸੀਟੀਵੀ ਫੁਟੇਜ ਵੀ ਪੁਲਿਸ ਨੇ ਹਾਸਲ ਕਰ ਲਈ ਹੈ, ਜਿਸ ਦੇ ਆਧਾਰ ‘ਤੇ ਲੁਟੇਰਿਆਂ ਤੱਕ ਪੁਲਿਸ ਵੱਲੋ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਸ਼ੋਅਰੂਮ ਵਿੱਚ ਕੰਮ ਕਰਨ ਵਾਲਾ ਕੋਈ ਵੀ ਮੁਲਾਜਮ ਜ਼ਖਮੀ ਨਹੀਂ ਹੋਇਆ। ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸ਼ੋਅਰੂਮ ‘ਚ ਦਾਖਲ ਹੋਣ ਲਈ ਸ਼ੀਸ਼ੇ ਦੇ ਦੋ ਦਰਵਾਜ਼ੇ ਸਨ, ਜਿਨ੍ਹਾਂ ਨੂੰ ਗਾਹਕਾਂ ਦੇ ਆਉਣ ‘ਤੇ ਹੀ ਸਟਾਫ ਨੇ ਤਾਲਾ ਖੋਲ੍ਹ ਦਿੱਤਾ ਸੀ। ਨੇਵਾਰਕ ਪੁਲਿਸ ਕਪਤਾਨ ਜੌਲੀ ਮਾਕਿਸ ਦੇ ਅਨੁਸਾਰ ਲੁਟੇਰੇ ਨੇ ਹਥਿਆਰਾਂ ਨਾਲ ਸ਼ੀਸ਼ੇ ਦੇ ਦਰਵਾਜ਼ੇ ਤੋੜ ਦਿੱਤੇ ਅਤੇ ਇਸ ਤੋਂ ਪਹਿਲਾਂ ਕਿ ਕਿਸੇ ਨੂੰ ਪਤਾ ਲੱਗ ਜਾਂਦਾ, 12-15 ਦੇ ਕਰੀਬ ਵਿਅਕਤੀ ਸ਼ੋਅਰੂਮ ਵਿੱਚ ਦਾਖਲ ਹੋ ਗਏ ਅਤੇ ਹਥੌੜਿਆਂ ਸਮੇਤ ਹਥਿਆਰਾਂ ਨਾਲ ਲੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਜੋ ਵੀ ਸੋਨੇ ਦੇ ਗਹਿਣੇ ਹੱਥ ਲੱਗੇ ਲੁੱਟ ਕੇ ਲੈ ਗਏ। ਲੁੱਟਣ ਲਈ ਆਏ ਇਹ ਸਾਰੇ ਲੋਕਾਂ ਨੇ ਮਾਸਕ ਅਤੇ ਦਸਤਾਨੇ ਪਹਿਨੇ ਹੋਏ ਸਨ ਅਤੇ ਜਿਵੇਂ ਕਿ ਉਨ੍ਹਾਂ ਨੇ ਪਹਿਲਾਂ ਹੀ ਕੋਈ ਯੋਜਨਾ ਬਣਾਈ ਹੋਈ ਸੀ, ਇਹ ਲੁਟੇਰੇ ਮਿੰਟਾਂ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁੱਟ ਕਰਜ਼ੇ ਭੱਜ ਗਏ, ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਇਸ ਵਿੱਚ ਕੁਝ ਔਰਤਾਂ ਵੀ ਸ਼ਾਮਲ ਸਨ। ਇਸ ਹੈਰਾਨ ਕਰਨ ਵਾਲੀ ਲੁੱਟ ਦੇ ਚਸ਼ਮਦੀਦਾਂ ਦੇ ਅਨੁਸਾਰ ਲੁਟੇਰੇ ਚਾਰ ਵੱਖ-ਵੱਖ ਕਾਰਾਂ ‘ਚ ਆਏ ਅਤੇ ਉਹਨਾਂ ਨੇ ਮਹਿੰਗੀਆਂ ਘੜੀਆਂ, ਸੋਨੇ ਦੀਆਂ ਮੁੰਦਰੀਆਂ ਅਤੇ ਹੀਰਿਆਂ ਦੇ ਹਾਰਾਂ ਸਮੇਤ ਸ਼ੋਅਰੂਮ ‘ਚ ਲੁੱਟ ਕੇ ਫਰਾਰ ਹੋ ਗਏ ਲਿਆ ਕਿ ਲੁਟੇਰੇ ਉਨ੍ਹਾਂ ਨੂੰ ਖੋਹ ਕੇ ਫਰਾਰ ਹੋ ਗਏ।ਸ਼ੋ ਰੂਮ ਦੇ ਨੇੜੇ ਰਹਿੰਦੀ ਇਕ ਅਮਰੀਕੀ ਅੋਰਤ ਨੇ ਅਮਰੀਕੀ ਨਿਊਜ਼ ਚੈਨਲ ਸੀਬੀਐਸ ਨੂੰ ਦੱਸਿਆ ਕਿ ਲੁਟੇਰਿਆਂ ਦੇ ਹੱਥੋਂ ਡਿੱਗੇ ਗਹਿਣੇ ਇੰਨੇ ਜ਼ਿਆਦਾ ਸਨ ਕਿ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਉਹ ਕਿੰਨੀਆਂ ਚੀਜ਼ਾਂ ਲੁੱਟ ਕੇ ਲੈ ਗਏ ਹੋਣਗੇ। ਪੁਲਿਸ ਅਨੁਸਾਰ ਲੁੱਟੇ ਗਏ ਸਮਾਨ ਦੀ ਗਿਣਤੀ ਕੀਤੀ ਜਾ ਰਹੀ ਹੈ। ਭਿੰਡੀ ਜਵੈਲਰਜ਼ ਦੀ ਵੈੱਬਸਾਈਟ ਸ਼ੋਅਰੂਮ ਵਿੱਚ ਵੇਚੀਆਂ ਗਈਆਂ ਚੀਜ਼ਾਂ ਨੂੰ ਵੀ ਦਰਸਾਉਂਦੀ ਹੈ, ਜਿਨ੍ਹਾਂ ਵਿੱਚੋਂ ਕਈਆਂ ਦੀ ਕੀਮਤ ਹਜ਼ਾਰਾਂ ਡਾਲਰਾਂ ਦੇ ਕਰੀਬ ਹੈ।ਇਨ੍ਹਾਂ ਸ਼ੋਅਰੂਮਾਂ ਵਿੱਚ ਵਿਕਣ ਵਾਲੇ ਛੋਟੇ ਹੀਰਿਆਂ ਦੇ ਗਹਿਣਿਆਂ ਦੀ ਕੀਮਤ ਵੀ ਹਜ਼ਾਰਾਂ ਡਾਲਰ ਵਿੱਚ ਹੋਣ ਕਾਰਨ ਲੁੱਟੇ ਗਏ ਸਾਮਾਨ ਦੀ ਗਿਣਤੀ ਲੱਖਾਂ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਡਕੈਤੀ ਵਿੱਚ ਵਰਤੇ ਗਏ ਦੋ ਵਾਹਨ ਪੁਲਿਸ ਨੇ ਨੇਵਾਰਕ ਨੇੜੇ ਫਰੀਮਾਂਟ ਵਿੱਚ ਬਰਾਮਦ ਕੀਤੇ ਹਨ।
ਦਿਨ ਦਿਹਾੜੇ ਚੋਰਾਂ ਨੇ ਲੁੱਟਿਆ ਭਾਰਤੀ ਮੂਲ ਦੇ ਵਿਅਕਤੀ ਦਾ ਜਿਊਲਰੀ ਸਟੋਰ…
June 3, 2024
3 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












