Home » 8 ਅਤੇ 9 ਜੂਨ ਨੂੰ ਹੋਵੇਗਾ ਆਸਟ੍ਰੇਲੀਆ ਦੇ ਗ੍ਰਿਫਿਥ ਵਿਖੇ 26ਵਾਂ ਸ਼ਹੀਦੀ ਖੇਡ ਮੇਲਾ…
Home Page News India New Zealand Local News NewZealand World World News

8 ਅਤੇ 9 ਜੂਨ ਨੂੰ ਹੋਵੇਗਾ ਆਸਟ੍ਰੇਲੀਆ ਦੇ ਗ੍ਰਿਫਿਥ ਵਿਖੇ 26ਵਾਂ ਸ਼ਹੀਦੀ ਖੇਡ ਮੇਲਾ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਗੁਆਢੀ ਦੇਸ਼ ਆਸਟ੍ਰੇਲੀਆ ਦੇ ਗ੍ਰਿਫਿਥ ਸ਼ਹਿਰ ਵਿਖੇ ਹਰ ਸਾਲ ਦੀ ਤਰਾਂ 26ਵਾਂ ਸ਼ਹੀਦੀ ਖੇਡ ਮੇਲਾ 8 ਅਤੇ 9 ਜੂਨ ਨੂੰ ਕਰਵਾਇਆ ਜਾ ਰਿਹਾ ਹੈ।ਇਸ ਸ਼ਹੀਦੀ ਖੇਡ ਮੇਲੇ ਵਿੱਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋ ਵੱਖ-ਵੱਖ ਟੀਮਾਂ ਹਿੱਸਾ ਲੈ ਰਹੀਆਂ ਹਨ ਜਿਸ ਵਿੱਚ ਕਬੱਡੀ, ਫੁੱਟਬਾਲ,ਵਾਲੀਬਾਲ, ਖੋ -ਖੋ, ਬੱਚਿਆਂ ਦੀਆਂ ਦੌੜਾਂ ਅਤੇ ਰੱਸਾਕੱਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ। ਖਾਲਸਾਈ ਸ਼ਾਨ ਦਾ ਪ੍ਰਤੀਕ ਗਤਕਾ, ਦਸਤਾਰ ਮੁਕਾਬਲੇ ਅਤੇ ਸਿੱਖ ਇਤਿਹਾਸ ਨੂੰ ਰੂਪਮਾਨ ਕਰਦੀ ਜਾਣਕਾਰੀ ਭਰਪੂਰ ਪ੍ਰਦਰਸ਼ਨੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੋਣਗੇ। ਜ਼ਿਕਰਯੋਗ ਹੈ ਕਿ ਇਸ ਖੇਡ ਮੇਲੇ ਨੂੰ ਸਿੱਖ ਖੇਡਾਂ ਤੋਂ ਬਾਅਦ ਆਸਟ੍ਰੇਲੀਆ ਦਾ ਦੂਜਾ ਸਭ ਤੋਂ ਵੱਡਾ ਖੇਡ ਮੇਲਾ ਹੋਣ ਦਾ ਮਾਣ ਹਾਸਲ ਹੈ ਤੇ ਇਸ ਵਾਰ ਇਸ ਸ਼ਹੀਦੀ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਇਕੱਠ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।ਆਸਟ੍ਰੇਲੀਆਂ ਦੀ ਸੰਗਤ ਵੱਲੋਂ ਦੋਵੇਂ ਦਿਨ ਪਹੁੰਚਣ ਵਾਲੀ ਸੰਗਤ ਲਈ ਅਨੇਕਾਂ ਪ੍ਰਕਾਰ ਦੇ ਲੰਗਰਾਂ ਦੇ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ।