ਦੁਨੀਆ ਦਾ ਸਭ ਤੋਂ ਵਿਅਸਤ ਨਿਊਯਾਰਕ ਦੇ ਜੇ.ਐੱਫ. ਕੈਨੇਡੀ ਹਵਾਈ ਅੱਡੇ ‘ਤੇ ਇਕ ਵਿਸ਼ਾਲ ਮੰਦਰ ਬਣਾਇਆ ਜਾਵੇਗਾ।ਜੇਐਫਕੇ ਅਥਾਰਟੀ ਨੇ ਇਸ ਦੀ ਉਸਾਰੀ ਲਈ ਮਨਜ਼ੂਰੀ ਦੇ ਦਿੱਤੀ ਹੈ। ਜੇਐਫਕੇ ਬੋਰਡ ਤੋਂ ਵੀ ਜਲਦੀ ਹੀ ਇਜਾਜ਼ਤ ਮਿਲਣ ਦੀ ਸੰਭਾਵਨਾ ਹੈ। ਨਿਊਯਾਰਕ ਇਸਕਨ, ਸੇਵਾ ਇੰਟਰਨੈਸ਼ਨਲ ਸਮੇਤ 100 ਤੋਂ ਵੱਧ ਸੰਸਥਾਵਾਂ ਨੇ ਇਸ ਲਈ ਆਨਲਾਈਨ ਪਟੀਸ਼ਨ ਮੁਹਿੰਮ ਵੀ ਸ਼ੁਰੂ ਕੀਤੀ ਹੈ। ਅਮਰੀਕਾ ਦੇ ਨਿਊਯਾਰਕ, ਨਿਊਜਰਸੀ, ਪੈਨਸਿਲਵੇਨੀਆ, ਕਨੈਕਟੀਕਟ, ਰੋਡੇਅਈਲੈਂਡ ਅਤੇ 5 ਹੋਰ ਉੱਤਰ ਪੂਰਬੀ ਰਾਜਾਂ ਦੇ 1 ਲੱਖ ਤੋਂ ਵੱਧ ਲੋਕਾਂ ਨੇ ਇਸ ਮੰਦਰ ਦੇ ਨਿਰਮਾਣ ਲਈ ਦਸਤਖਤ ਮੁਹਿੰਮ ਸ਼ੁਰੂ ਕੀਤੀ ਸੀ। ਅਤੇ ਇਹ ਮੰਦਰ ਡੇਢ ਸਾਲ ‘ਚ ਬਣ ਕੇ ਤਿਆਰ ਹੋ ਜਾਵੇਗਾ। ਜੇਐਫਕੇ ਹਵਾਈ ਅੱਡੇ ‘ਤੇ ਹਰ ਰੋਜ਼ ਲਗਭਗ 2500 ਉਡਾਣਾਂ ਉਡਾਣ ਭਰਦੀਆਂ ਹਨ ਅਤੇ ਹਰ ਸਾਲ ਇੱਥੇ 6 ਕਰੋੜ ਦੇ ਕਰੀਬ ਯਾਤਰੀ ਆਉਂਦੇ ਹਨ। ਅਤੇ ਨਿਊਯਾਰਕ ਦੇ ਹਵਾਈ ਅੱਡੇ ‘ਤੇ ਸਾਰੇ ਧਰਮਾਂ ਲਈ ਆਸਥਾ ਦਾ ਸਥਾਨ ਹੋਵੇਗਾ। ਇਸਕੋਨ ਅਮਰੀਕਾ ਦੇ ਰਾਸ਼ੇਸ਼ਵਰ ਦਾਸ ਦਾ ਕਹਿਣਾ ਹੈ ਕਿ ਜੇਐਫਕੇ ਹਵਾਈ ਅੱਡੇ ‘ਤੇ ਕੈਥੋਲਿਕ, ਪ੍ਰੋਟੈਸਟੈਂਟ, ਮੁਸਲਿਮ ਅਤੇ ਯਹੂਦੀ ਧਰਮਾਂ ਦੇ ਪੂਜਾ ਸਥਾਨ ਹਨ।ਪਰ ਇੱਥੇ ਲੰਬੇ ਸਮੇਂ ਤੋਂ ਹਿੰਦੂ ਮੰਦਰ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ। ਪਹਿਲਾਂ ਇਹ ਮੰਗ ਜੇਐਫਕੇ ਹਵਾਈ ਅੱਡੇ ਦੇ ਲਗਭਗ ਇਕ ਹਜ਼ਾਰ ਹਿੰਦੂ ਕਰਮਚਾਰੀਆਂ ਨੇ ਕੀਤੀ ਸੀ। ਉਸ ਤੋਂ ਬਾਅਦ 5 ਸਾਲਾਂ ਵਿਚ ਵੱਖ-ਵੱਖ ਜਥੇਬੰਦੀਆਂ ਨੇ ਇਸ ਮੰਗ ਨੂੰ ਲੈ ਕੇ ਮੁਹਿੰਮ ਸ਼ੁਰੂ ਕੀਤੀ ਸੀ। ਮੌਜੂਦਾ ਇੰਟਰਫੇਥ ਐਲੀ ਦੇ ਸਥਾਨ ‘ਤੇ ਜੇਐਫਕੇ ਹਵਾਈ ਅੱਡੇ ਦੇ ਅੰਤਰਰਾਸ਼ਟਰੀ ਟਰਮੀਨਲ ‘ਤੇ ਇਹ ਮੰਦਰ ਬਣਾਇਆ ਜਾਵੇਗਾ। ਮੰਦਰ ਦੇ ਨਿਰਮਾਣ ਤੋਂ ਲੈ ਕੇ ਇਸ ਦੇ ਰੋਜ਼ਾਨਾ ਦੇ ਪ੍ਰਬੰਧਨ ਤੱਕ ਇਸਕਾਨ ਇੰਟਰਨੈਸ਼ਨਲ ਅਤੇ ਏਅਰਪੋਰਟ ਦੇ ਹਿੰਦੂ ਕਰਮਚਾਰੀ ਜ਼ਿੰਮੇਵਾਰ ਹੋਣਗੇ। ਮੰਦਰ ਬਣਾਉਣ ਤੋਂ ਬਾਅਦ ਹਿੰਦੂ ਧਰਮ ਦੇ ਬਾਰੇ ਗਿਆਨ ਦੇਣ ਵਿੱਚ ਵਧੇਰੇ ਮਦਦਗਾਰ ਹੋਵੇਗਾ।
ਅਮਰੀਕਾ ਦੇ ਕੈਨੇਡੀ ਏਅਰਪੋਰਟ ‘ਤੇ ਬਣੇਗਾ ਵਿਸ਼ਾਲ ਮੰਦਰ, ਡੇਢ ਸਾਲ ‘ਚ ਹੋਵੇਗਾ ਤਿਆਰ…
June 5, 2024
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












