Home » PM ਮੋਦੀ ਦੀ ਨਵੀਂ ਕੈਬਨਿਟ ਦਾ ਅਹਿਮ ਫੈਸਲਾ, ਪੀਐੱਮ ਆਵਾਸ ਯੋਜਨਾ ਤਹਿਤ ਬਣਨਗੇ 3 ਕਰੋੜ ਨਵੇਂ ਘਰ…
Home Page News India India News

PM ਮੋਦੀ ਦੀ ਨਵੀਂ ਕੈਬਨਿਟ ਦਾ ਅਹਿਮ ਫੈਸਲਾ, ਪੀਐੱਮ ਆਵਾਸ ਯੋਜਨਾ ਤਹਿਤ ਬਣਨਗੇ 3 ਕਰੋੜ ਨਵੇਂ ਘਰ…

Spread the news


ਮੋਦੀ ਕੈਬਨਿਟ ਨੇ ਪਹਿਲੀ ਬੈਠਕ ਵਿਚ ਗਰੀਬਾਂ ਲਈ 3 ਕਰੋੜ ਨਵੇਂ ਘਰ ਬਣਾਉਣ ਦੀ ਮਨਜ਼ੂਰੀ ਦਿੱਤੀ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਿੰਡਾਂ ਤੇ ਸ਼ਹਿਰਾਂ ਵਿਚ ਬਣਨ ਵਾਲੇ ਇਨ੍ਹਾਂ ਗਰਾਂ ਵਿਚ ਟਾਇਲਟ, ਬਿਜਲੀ, ਪਾਣੀ ਤੇ ਗੈਸ ਕੁਨੈਕਸ਼ਨ ਹੋਵੇਗਾ।

ਇਸ ਸਕੀਮ ਤਹਿਤ ਪਿਛਲੇ 10 ਸਾਲ ਵਿਚ ਕੁੱਲ 4.21 ਕਰੋੜ ਘਰ ਪਹਿਲਾਂ ਹੀ ਬਣਾਏ ਜਾ ਚੁੱਕੇ ਹਨ। ਯੋਜਨਾ ਤਹਿਤ ਘਰ ਬਣਾਉਣ ਲਈ ਕੇਂਦਰ ਤੇ ਸੂਬਾ ਸਰਕਾਰ ਤੋਂ ਆਰਥਿਕ ਮਦਦ ਦਿੱਤੀ ਜਾਂਦੀ ਹੈ। ਮੋਦੀ 3.0 ਦੀ ਪਹਿਲੀ ਕੈਬਨਿਟ ਬੈਠਕ ਸੋਮਵਾਰ 10 ਜੂਨ ਨੂੰ ਪੀਐੱਮ ਰਿਹਾਇਸ਼ ‘ਤੇ ਹੋਈ। ਇਸ ਵਿਚ ਸਾਰੇ ਕੈਬਨਿਟ ਮੰਤਰੀ ਸ਼ਾਮਲ ਹੋਏ।ਪੀਐੱਮ ਮੋਦੀ ਨੇ ਅੱਜ PMO ਪਹੁੰਚ ਕੇ ਕਾਰਜਭਾਰ ਸੰਭਾਲਿਆ। ਉਨ੍ਹਾਂ ਨੇ ਸਭ ਤੋਂ ਪਹਿਲਾਂ ਕਿਸਾਨ ਸਨਮਾਨ ਨਿਧੀ ਦੀ ਫਾਈਲ ‘ਤੇ ਸਾਈਨ ਕੀਤੇ। ਕੇਂਦਰ ਦੀ ਕਿਸਾਨ ਕਲਿਆਣਾ ਯੋਜਨਾ ਤਹਿਤ 9.3 ਕਰੋੜ ਕਿਸਾਨਾਂ ਨੂੰ ਸਾਲਾਨਾ 6 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਂਦੀ ਹੈ। ਇਸੇ ਨੂੰ ਹੀ ਕਿਸਾਨ ਸਨਮਾਨ ਨਿਧੀ ਕਿਹਾ ਜਾਂਦਾ ਹੈ। ਮੋਦੀ ਨੇ ਅੱਜ ਇਸ ਦੀ 17ਵੀਂ ਕਿਸ਼ਤ ਨੂੰ ਮਨਜ਼ੂਰੀ ਦਿੱਤੀ।