Home » ਆਸਟ੍ਰੇਲੀਆਂ ‘ਚ ਵਾਪਰਿਆ ਇੱਕ ਹੋਰ ਮੰਦਭਾਗਾ ਹਾਦ+ਸਾ,ਦੋ ਭਾਰਤੀ ਮੂਲ ਦੀਆਂ ਔਰਤਾਂ ਦੀ ਡੁੱਬਣ ਕਾਰਨ ਹੋਈ ਮੌ.ਤ…
Home Page News India India News NewZealand World World News

ਆਸਟ੍ਰੇਲੀਆਂ ‘ਚ ਵਾਪਰਿਆ ਇੱਕ ਹੋਰ ਮੰਦਭਾਗਾ ਹਾਦ+ਸਾ,ਦੋ ਭਾਰਤੀ ਮੂਲ ਦੀਆਂ ਔਰਤਾਂ ਦੀ ਡੁੱਬਣ ਕਾਰਨ ਹੋਈ ਮੌ.ਤ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਸਿਡਨੀ ਦੇ Cape Solander ‘ਚ ਬੀਤੀ ਸ਼ਾਮ ਪਿਕਨਿਕ ਕਰ ਰਹੀਆਂ ਕੁਝ ਮਹਿਲਾਵਾਂ ਨਾਲ ਇੱਕ ਮੰਦਭਾਗਾ ਹਾਦਸਾ ਵਾਪਰ ਜਾਣ ਦੀ ਖ਼ਬਰ ਹੈ।ਜਿੱਥੇ ਸਮੁੰਦਰੀ ਚੱਟਾਨਾਂ ‘ਤੇ ਇੱਕ ਪਾਣੀ ਦੀ ਤੇਜ਼ ਲਹਿਰ ਆਈ ਅਤੇ ਤਿੰਨ ਮਹਿਲਾਵਾਂ ਨੂੰ ਵਹਾਅ ਕੇ ਲੈ ਗਈ।ਇੱਕ ਮਹਿਲਾ ਤਾਂ ਜਿਵੇਂ ਤਿਵੇਂ ਹੱਥ ਪੈਰ ਮਾਰ ਕੇ ਇੱਕ ਚੱਟਾਨ ਨੂੰ ਫੜਨ ‘ਚ ਕਾਮਯਾਬ ਰਹੀ, ਪਰ 37 ਅਤੇ 39 ਸਾਲ ਦੀਆਂ ਦੋ ਮਹਿਲਾਵਾਂ ਨੂੰ ਮੌਕੇ ‘ਤੇ ਪਹੁੰਚੇ ਪੈਰਾਮੈਡੀਕਸ ਬਚਾਅ ਨਹੀਂ ਸਕੇ। ਜ਼ਖ਼ਮੀ ਹੋਈ ਮਹਿਲਾ ਨੂੰ ਪਿੱਠ ਦੀ ਗੰਭੀਰ ਸੱਟ ਕਾਰਨ St.George ਹਸਪਤਾਲ ਭਰਤੀ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਮਹਿਲਾਵਾਂ ਦਾ ਭਾਰਤੀ ਅਤੇ ਨੇਪਾਲੀ ਮੂਲ ਦਾ ਪਿਛੋਕੜ ਸੀ।ਦੱਸ ਦਈਏ ਕਿ ਦੱਖਣੀ ਤੱਟੀ ਇਲਾਕਾ Kurnell, ਜਿੱਥੇ ਹਾਲੇ ਦੋ ਹਫ਼ਤੇ ਪਹਿਲਾਂ ਹੀ ਦੋ ਮਛੇਰਿਆਂ ਦੀ ਪਾਣੀ ‘ਚ ਵਹਿਣ ਦੇ ਚੱਲਦਿਆਂ ਮੌਤ ਹੋ ਗਈ ਸੀ।