Home » ਪਾਪਾਟੋਏਟੋਏ ‘ਚ ਪੁਲਿਸ ਤੋ ਭੱਜੇ ਵਿਅਕਤੀਆਂ ਦੀ ਗੱਡੀ ਹੋਈ ਭਿ ਆ ਨ ਕ ਹਾ.ਦ ਸੇ ਦਾ ਸ਼ਿਕਾਰ,ਇੱਕ ਦੀ ਮੌ.ਤ ਦੂਜਾਂ ਗੰਭੀਰ ਜ਼ਖ਼ਮੀ…
Home Page News New Zealand Local News NewZealand

ਪਾਪਾਟੋਏਟੋਏ ‘ਚ ਪੁਲਿਸ ਤੋ ਭੱਜੇ ਵਿਅਕਤੀਆਂ ਦੀ ਗੱਡੀ ਹੋਈ ਭਿ ਆ ਨ ਕ ਹਾ.ਦ ਸੇ ਦਾ ਸ਼ਿਕਾਰ,ਇੱਕ ਦੀ ਮੌ.ਤ ਦੂਜਾਂ ਗੰਭੀਰ ਜ਼ਖ਼ਮੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਪਾਪਾਟੋਏਟੋਏ ਵਿੱਚ ਬੀਤੀ ਰਾਤ ਪੁਲਿਸ ਤੋਂ ਭੱਜ ਲੋਕਾਂ ਦੀ ਗੱਡੀ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋਣ ਤੋ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਜਾਣ ਅਤੇ ਦੂਜੇ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਖ਼ਬਰ ਹੈ।ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਰਾਤ 11.40 ਵਜੇ ਵਾਹਨ ਨੂੰ ਡੇਵਿਸ ਐਵੇਨਿਊ ‘ਤੇ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਦੋਂ ਅਧਿਕਾਰੀਆਂ ਨੇ ਵਾਹਨ ਨੂੰ ਚੋਰੀ ਪਲੇਟਾਂ ਨਾਲ ਯਾਤਰਾ ਕਰਦੇ ਦੇਖਿਆ।ਵਾਹਨ ‘ਚ ਸਵਾਰ ਵਿਅਕਤੀਆਂ ਵੱਲੋਂ ਗੱਡੀ ਨੂੰ ਥੋੜ੍ਹੇ ਸਮੇਂ ਲਈ ਰੋਕ ਕੇ ਦੁਬਾਰਾ ਮੌਕੇ ਤੋ ਭਜਾ ਲਿਆ ਗਿਆ ਅਤੇ ਬਾਅਦ ਵਿੱਚ ਇਹ ਵਾਹਨ ਪਾਪਾਟੋਏਟੋਏ ਦੀ lambie Drive ‘ਤੇ ਪਲਟ ਗਿਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੈ ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।