Home » ਆਕਲੈਂਡ ‘ਚ 20 ਜੁਲਾਈ ਨੂੰ ਹੋਵੇਗਾ ਮੇਲਾ ਤੀਆਂ ਤੀਜ ਦਾ,ਤਿਆਰੀਆਂ ਜ਼ੋਰਾਂ ਤੇ…
Entertainment Entertainment Home Page News New Zealand Local News NewZealand

ਆਕਲੈਂਡ ‘ਚ 20 ਜੁਲਾਈ ਨੂੰ ਹੋਵੇਗਾ ਮੇਲਾ ਤੀਆਂ ਤੀਜ ਦਾ,ਤਿਆਰੀਆਂ ਜ਼ੋਰਾਂ ਤੇ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਐਸ,ਬੀ,ਐਸ ਸਪੋਰਟਸ & ਕਲਚਰਲ ਕਲੱਬ ਵੱਲੋਂ ਕਰਵਾਏ ਜਾਣ ਵਾਲੇ ਖਾਸ ਪ੍ਰੋਗਰਾਮ ਤੀਆਂ ਤੀਜ ਦੀਆਂ (ਲੇਡੀਜ਼ ਨਾਈਟ) ਜੋ ਕਿ ਆਕਲੈਂਡ ਵਿੱਚ ਲੇਡੀਜ਼ ਲਈ ਸਾਲ ਦਾ ਸਭ ਤੋ ਵੱਡਾ ਈਵੈਂਟ ਮੰਨਿਆ ਜਾਂਦਾ ਹੈ ਤੇ ਇਸ ਸਾਲ ਇਹ ਤੀਆਂ ਤੀਜ ਦੀਆਂ ਦਾ ਮੇਲਾ 20 ਜੁਲਾਈ ਦਿਨ ਸ਼ਨਿਚਰਵਾਰ ਨੂੰ ਸ਼ਾਮ 6:30 ਵਜੇ ਤੋ ਦੇਰ ਰਾਤ ਤੱਕ Due Drop Event Centre Manukau (ਆਕਲੈਂਡ) ਵਿਖੇ ਕਰਵਾਇਆਂ ਜਾ ਰਿਹਾ ਹੈ।ਇਸ ਸਾਲ ਮੇਲੇ ਦੌਰਾਨ ਪ੍ਰਸਿੱਧ ਗਾਇਕਾ ਜੋਤਿਕਾ ਟਾਂਗਰੀ ਖਾਸ ਤੌਰ ‘ਤੇ ਪਹੁੰਚ ਰਹੇ ਹਨ ਇਸ ਤੋ ਇਲਾਵਾ ਗਿੱਧਾ ਭੰਗੜਾ ਆਦਿ ਦੀ ਪੇਸ਼ਕਾਰੀ ਵੀ ਹੋਵੇਗੀ। ਇਸ ਮੇਲੇ ਸਬੰਧੀ ਅੱਜ ਪ੍ਰਬੰਧਕੀ ਟੀਮ ਨੇ ਗੱਲ ਕਰਦਿਆਂ ਦੱਸਿਆਂ ਕਿ ਤੀਆ ਦੇ ਮੇਲੇ ਦੀਆਂ ਤਿਆਰੀਆਂ ਪੂਰੇ ਜੋਰਾ ਤੇ ਚੱਲ ਰਹੀਆਂ ਹਨ।ਉਹਨਾਂ ਦੱਸਿਆਂ ਕਿ ਲੇਡੀਜ਼ ਨਾਈਟ ਦੌਰਾਨ ਲਾਈਟ,ਸਾਊਡ, ਡੀ,ਜੇ ਅਤੇ ਸਕਿਉਰਟੀ ਦੇ ਵੱਡੇ ਪ੍ਰਬੰਧ ਕੀਤੇ ਗਏ ਹਨ ਇਸ ਦੇ ਨਾਲ ਹੀ ਕਈ ਗਿਫਟ ਡਰਾਅ ਰਾਹੀ ਕੱਢੇ ਜਾਣਗੇ ਇਸ ਤੋ ਇਲਾਵਾ ਮੇਲੇ ਦੌਰਾਨ ਕੱਪੜੇ ਅਤੇ ਜਿਊਲ਼ਰੀ ਦੇ ਨਾਲ-ਨਾਲ ਖਾਣ-ਪੀਣ ਦੇ ਸਟਾਲ ਵੀ ਲਗਾਏ ਜਾਣਗੇ।ਮੇਲੇ ਦੀ ਟਿਕਟ ਸਿਰਫ 10 ਡਾਲਰ ਰੱਖੀ ਗਈ ਹੈ ਜੋ ਕਿ ਇੰਡੋ ਸਪਾਇਸ ਵਰਲਡ ਦੇ ਪਾਪਾਟੋਏਟੋਏ ਅਤੇ ਮੈਨੂਰੇਵਾ ਸਟੋਰ ਤੋ ਇਲਾਵਾ ਡੀ,ਐਚ ਸੁਪਰਮਾਰਕੀਟ ਦੇ ਪਾਪਾਟੋਏਟੋਏ,ਫਲੈਂਟਬੁੱਸ਼ ਅਤੇ ਪਾਪਾਕੁਰਾ ਵਾਲੇ ਸਟੋਰਾਂ ਤੋ ਖਰੀਦੀ ਜਾ ਸਕਦੀ ਹੈ।