Home » ਆਕਲੈਂਡ ਤੋਂ ਰਵਾਨਾ ਹੋ ਰਹੇ ਸਮੁੰਦਰੀ ਜਹਾਜ਼ ‘ਤੇ ਵਾਪਰੀ ਕਿਸੇ ਘਟਨਾ ਤੋ ਬਾਅਦ ਇੱਕ ਯਾਤਰੀ ਨੂੰ ਗੰਭੀਰ ਹਾਲਤ ਵਿੱਚ ਲਿਜਾਇਆ ਗਿਆ ਹਸਪਤਾਲ…
Home Page News New Zealand Local News NewZealand

ਆਕਲੈਂਡ ਤੋਂ ਰਵਾਨਾ ਹੋ ਰਹੇ ਸਮੁੰਦਰੀ ਜਹਾਜ਼ ‘ਤੇ ਵਾਪਰੀ ਕਿਸੇ ਘਟਨਾ ਤੋ ਬਾਅਦ ਇੱਕ ਯਾਤਰੀ ਨੂੰ ਗੰਭੀਰ ਹਾਲਤ ਵਿੱਚ ਲਿਜਾਇਆ ਗਿਆ ਹਸਪਤਾਲ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਤੋਂ ਰਵਾਨਾ ਹੋ ਰਹੇ ਕਰੂਜ਼ ਸਮੁੰਦਰੀ ਜਹਾਜ਼ ‘ਤੇ ਇੱਕ ਯਾਤਰੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।ਸੇਂਟ ਜੌਹਨ ਦੇ ਬੁਲਾਰੇ ਨੇ ਕਿਹਾ ਕਿ ਸੇਵਾ ਨੂੰ ਤੜਕੇ ਸਵੇਰ 3.50 ਵਜੇ ਘਟਨਾ ਬਾਰੇ ਸੁਚੇਤ ਕੀਤਾ ਗਿਆ ਸੀ।ਬੁਲਾਰੇ ਨੇ ਅੱਗੇ ਦੱਸਿਆ ਕਿ ਇੱਕ ਵਿਅਕਤੀ ਦਾ ਮੁਲਾਂਕਣ ਕੀਤਾ ਗਿਆ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਆਕਲੈਂਡ ਸਿਟੀ ਹਸਪਤਾਲ ਲਿਜਾਇਆ ਗਿਆ।ਜਹਾਜ਼ ਵਿੱਚ ਕੀ ਘਟਨਾ ਵਾਪਰੀ ਜਾ ਕਿਸ ਤਰਾਂ ਵਿਅਕਤੀ ਜ਼ਖਮੀ ਹੋਇਆ ਇਸ ਬਾਰੇ ਅਜੇ ਕੋਈ ਜਾਣਕਾਰੀ ਜਾਰੀ ਨਹੀ ਕੀਤੀ ਗਈ।