Home » ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਭਿਆਨਕ ਸੜਕ ਹਾਦਸੇ ‘ਚ 2 ਭਾਰਤੀ ਵਿਦਿਆਰਥੀਆਂ ਦੀ ਹੋਈ ਮੌਤ…
Home Page News India India News World World News

ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਭਿਆਨਕ ਸੜਕ ਹਾਦਸੇ ‘ਚ 2 ਭਾਰਤੀ ਵਿਦਿਆਰਥੀਆਂ ਦੀ ਹੋਈ ਮੌਤ…

Spread the news

ਕੈਨੇਡਾ ਦੇ ਵੈਨਕੂਵਰ ਹਾਈਵੇਅ ਨੰਬਰ 1 ‘ਤੇ ਭਿਆਨਕ ਕਾਰ ਸੜਕ ਹਾਦਸਾ ਵਾਪਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਹਾਦਸੇ ‘ਚ 2 ਭਾਰਤੀ ਵਿਦਿਆਰਥੀ ਜੋ ਕਾਰ ‘ਚ ਸਵਾਰ ਸਨ, ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ।  ਪੁਲਸ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਹਾਦਸੇ ਵਿੱਚ ਇੱਕ ਔਰਤ ਦੀ ਕਾਰ ਅਤੇ 4 ਭਾਰਤੀ ਵਿਦਿਆਰਥੀਆਂ ਦੀ ਕਾਰ ਦੀ ਆਪਸ ‘ਚ ਭਿਆਨਕ ਟੱਕਰ ਹੋ ਗਈ ਸੀ, ਜਿਸ ‘ਚ 2 ਭਾਰਤੀ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 2 ਲੋਕਾਂ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਹਾਲਾਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।  ਕੈਨੇਡੀਅਨ ਮੀਡੀਆ ਦੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਚਾਰ ਲੋਕਾਂ ਦੀ ਪਛਾਣ ਕਰ ਲਈ ਗਈ ਹੈ। ਇਹ ਸਾਰੇ ਭਾਰਤੀ ਵਿਦਿਆਰਥੀ ਹਨ ਅਤੇ ਆਰਜ਼ੀ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਏ ਸਨ। ਹਾਲਾਂਕਿ ਪੁਲਸ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਦੂਜੀ ਕਾਰ ਸਵਾਰ ਔਰਤ ਕੌਣ ਸੀ ਅਤੇ ਹੁਣ ਉਸ ਦੀ ਹਾਲਤ ਕਿਵੇਂ ਹੈ। ਪਰ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਉਹ ਕੈਨੇਡੀਅਨ ਨਾਗਰਿਕ ਸੀ।  ਵੈਸਟ ਵੈਨਕੂਵਰ ਪੁਲਸ ਵਿਭਾਗ ਨੇ ਕਿਹਾ ਕਿ ਇੱਕ ਕਾਰ ਵੈਸਟਪੋਰਟ ਰੋਡ ਦੇ ਨੇੜੇ ਵੈਸਟ ਸਾਈਡ ਲੇਨ ਵਿੱਚ ਪੂਰਬ ਵੱਲ ਨੂੰ ਜਾ ਰਹੀ ਸੀ। ਰਾਤ ਕਰੀਬ 11:40 ਵਜੇ ਇਸ ਦੀ ਇਕ ਹੋਰ ਗੱਡੀ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ 2 ਭਾਰਤੀ  ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਗੱਡੀ ‘ਚ ਸਵਾਰ ਬਾਕੀ 2 ਵਿਅਕਤੀਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। 4 ਲੋਕਾਂ ਦੀ ਪਛਾਣ ਦਾ ਪੁਲਸ ਵੱਲੋ ਖੁਲਾਸਾ ਨਹੀਂ ਕੀਤਾ ਗਿਆ। ਵੈਨਕੂਵਰ ਪੁਲਸ ਵਿਭਾਗ ਨੇ ਕਿਹਾ ਕਿ ਸਾਡੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਗੰਭੀਰ ਹਾਦਸੇ ਵਿੱਚ 20 ਅਤੇ 21 ਸਾਲ ਦੇ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਬਾਕੀ 2 ਨੌਜਵਾਨ ਜਿਨ੍ਹਾਂ ਦੀ ਉਮਰ 19 ਅਤੇ 20 ਸਾਲ ਸੀ, ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਦੂਜੇ ਪਾਸੇ ਇਸ ਹਾਦਸੇ ਵਿੱਚ ਇੱਕ 26 ਸਾਲਾ ਲੜਕੀ ਵੀ ਗੰਭੀਰ ਜ਼ਖ਼ਮੀ ਹੋ ਗਈ। ਪਰ ਪੁਲਸ ਨੇ ਉਸ ਦੀ ਪਛਾਣ ਨਹੀਂ ਦੱਸੀ ਹੈ ਅਤੇ ਨਾ ਹੀ ਉਸ ਦੀ ਮੈਡੀਕਲ ਸਥਿਤੀ ਬਾਰੇ ਅਜੇ ਤੱਕ ਕਿਸੇ ਨੂੰ ਸੂਚਿਤ ਕੀਤਾ ਗਿਆ ਹੈ। ਇਸ ਘਟਨਾ ਬਾਰੇ ਵੈਨਕੂਵਰ ਪੁਲਸ ਨੇ ਕਿਹਾ ”ਇਹ ਘਟਨਾ ਕਿਸੇ ਵੀ ਦੇਸ਼ ਵਿੱਚ ਮਾਤਾ-ਪਿਤਾ ਨੂੰ ਹੈਰਾਨ ਕਰ ਦੇਵੇਗੀ। ਅਸਥਾਈ ਸਟੂਡੈਂਟ ਵੀਜ਼ੇ ‘ਤੇ ਭਾਰਤ ਤੋਂ ਇੱਥੇ ਪੜ੍ਹਾਈ ਕਰਨ ਆਏ 4 ਲੜਕਿਆਂ ਦੀ ਕਾਰ ਦਾ ਭਿਆਨਕ ਹਾਦਸਾ ਹੋ ਗਿਆ ਹੈ। ਜਿਨ੍ਹਾਂ ਵਿੱਚੋਂ 2 ਲੋਕਾਂ ਦੀ ਮੌਤ ਹੋ ਗਈ ਹੈ, ਅਸੀਂ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਦੁਖਦਾਈ ਘਟਨਾ ਬਾਰੇ ਸੂਚਿਤ ਕਰ ਦਿੱਤਾ ਹੈ। ਇਸ ਔਖੇ ਸਮੇਂ ਵਿੱਚ ਸਾਡੀ ਸੰਵੇਦਨਾ ਭਾਰਤੀ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਹੈ। ਅਸੀਂ ਉਨ੍ਹਾਂ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹਾਂ ਜੋ ਇਸ ਦੁਖਾਂਤ ਵਿੱਚ ਜ਼ਖਮੀ ਜਾਂ ਮਾਰੇ ਗਏ ਹਨ। ਪੁਲਸ ਨੇ ਅੱਗੇ ਕਿਹਾ ਕਿ ਪੀੜਤ ਪਰਿਵਾਰ ਦੀ ਨਿੱਜਤਾ ਅਤੇ ਮਰਨ ਵਾਲਿਆਂ ਦੇ ਅਕਸ ਨੂੰ ਸੁਰੱਖਿਅਤ ਰੱਖਣ ਲਈ, ਅਸੀਂ ਉਨ੍ਹਾਂ ਦੇ ਨਾਮ ਜਾਂ ਹੋਰ ਵੇਰਵੇ ਜਾਰੀ ਨਾ ਕਰਨ ਦਾ ਫੈਸਲਾ ਕੀਤਾ ਹੈ।