Home » ਹੁਣ ਚੋਰਾਂ ਨੇ ਓਨੀਹੰਗਾ ਮਾਲ ‘ਚ ਜਿਊਲਰੀ ਸਟੋਰ ਨੂੰ ਬਣਾਇਆਂ ਨਿਸ਼ਾਨਾ…
Home Page News • New Zealand Local News • NewZealand

ਹੁਣ ਚੋਰਾਂ ਨੇ ਓਨੀਹੰਗਾ ਮਾਲ ‘ਚ ਜਿਊਲਰੀ ਸਟੋਰ ਨੂੰ ਬਣਾਇਆਂ ਨਿਸ਼ਾਨਾ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਓਨੀਹੰਗਾ ਵਿੱਚ ਇੱਕ ਗਹਿਣਿਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਏ ਜਾ ਦੀ ਖ਼ਬਰ।ਪੁਲਿਸ ਇੰਸਪੈਕਟਰ ਰੌਬ ਕਾਰਪਿੰਟਰ ਨੇ ਕਿਹਾ ਕਿ ਪੁਲਿਸ ਨੇ ਸ਼ਾਮ 4.15 ਵਜੇ ਦੇ ਕਰੀਬ ਓਨੀਹੰਗਾ ਮਾਲ ਵਿੱਚ ਜਿਊਲਰਜ਼ ਸਟੋਰ ‘ਤੇ ਵਾਪਰੀ ਘਟਨਾ ਵਾਰੇ ਸੂਚਿਤ ਕੀਤਾ ਗਿਆ ਸੀ।ਦੱਸਿਆ ਜਾ ਰਿਹਾ ਹੈ ਕਿ ਹਥੌੜੇ ਲੈ ਸਟੋਰ ਵਿੱਚ ਦਾਖਲ ਹੋਏ ਚੋਰਾਂ ਵੱਲੋਂ ਅਲਮਾਰੀਆਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਅਤੇ ਪੁਲਿਸ ਦੇ ਪਹੁੰਚਣ ਤੋ ਪਹਿਲਾ ਚੋਰ ਮੌਕੇ ਤੋ ਫ਼ਰਾਰ ਹੋ ਗਏ।ਹਾਟੋ ਹੋਨ ਸੇਂਟ ਜੌਨ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਸ਼ਾਮ 4 ਵਜੇ ਤੋਂ ਤੁਰੰਤ ਬਾਅਦ ਇੱਕ ਐਂਬੂਲੈਂਸ ਨੂੰ ਘਟਨਾ ਸਥਾਨ ‘ਤੇ ਭੇਜਿਆ ਅਤੇ ਮਾਮੂਲੀ ਸੱਟਾਂ ਵਾਲੇ ਇੱਕ ਮਰੀਜ਼ ਦਾ ਮੁਲਾਂਕਣ ਕੀਤਾ। ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਲੋੜ ਨਹੀਂ ਪਈ।ਚੋਰਾਂ ਵੱਲੋਂ ਸਟੋਰ ਤੋ ਕਿੰਨਾ ਸਮਾਨ ਚੋਰੀ ਕੀਤਾ ਗਿਆ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀ ਹੈ।ਪੁਲਿਸ ਮਾਮਲੇ ਦੀ ਜਾਂਚ ਅਤੇ ਚੋਰਾਂ ਦੀ ਭਾਲ ਕਰ ਰਹੀ ਹੈ।