Home » ਹੁਣ ਦਿੱਲੀ ’ਚ ਵੀ ਹੋ ਸਕਣਗੇ ਬਾਬਾ ਕੇਦਾਰਨਾਥ ਦੇ ਦਰਸ਼ਨ…
Home Page News • India • India News • Religion

ਹੁਣ ਦਿੱਲੀ ’ਚ ਵੀ ਹੋ ਸਕਣਗੇ ਬਾਬਾ ਕੇਦਾਰਨਾਥ ਦੇ ਦਰਸ਼ਨ…

Spread the news

ਬਾਬਾ ਕੇਦਾਰਨਾਥ ਮੰਦਰ ਦੇ ਦਰਸ਼ਨ ਹੁਣ ਤੁਸੀਂ ਦਿੱਲੀ ਵਿਚ ਵੀ ਕਰ ਸਕੋਗੇ। ਦਿੱਲੀ ਦੇ ਬੁਰਾੜੀ ਵਿਚ ਸ਼੍ਰੀ ਕੇਦਾਰਨਾਥ ਮੰਦਰ ਦੀ ਉਸਾਰੀ ਲਈ ਭੂਮੀ ਪੂਜਨ ਦਾ ਪ੍ਰੋਗਰਾਮ ਬੁੱਧਵਾਰ ਨੂੰ ਸੰਪੰਨ ਹੋ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 8 ਵਜੇ ਕਲਸ਼ ਯਾਤਰਾ ਨਾਲ ਹੋਈ, ਉਪਰੰਤ ਹਵਨ ਅਤੇ ਭੂਮੀ ਪੂਜਨ ਕੀਤਾ ਗਿਆ। ਇਸ ਦੌਰਾਨ ਕੇਦਾਰਨਾਥ ਧਾਮ ਤੋਂ ਲਿਆਂਦੇ ਗਏ ਪਵਿੱਤਰ ਪੱਥਰ ਦੀ ਵੀ ਪੂਜਾ ਕੀਤੀ ਗਈ। ਆਚਾਰੀਆ ਮਹਾਮੰਡਲੇਸ਼ਵਰ ਸਵਾਮੀ ਕੈਲਾਸ਼ਾਨੰਦ ਗਿਰੀ ਮਹਾਰਾਜ ਨੇ ਇਸ ਸ਼ੁਭ ਮੌਕੇ ’ਤੇ ਕਿਹਾ ਕਿ ਦਿੱਲੀ ’ਚ ਇਸ ਮੰਦਰ ਦੇ ਬਣਨ ਨਾਲ ਵੱਧ ਤੋਂ ਵੱਧ ਸ਼ਰਧਾਲੂ ਬਾਬਾ ਕੇਦਾਰਨਾਥ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਣਗੇ।